Murder

ਘਰੇਲੂ ਝਗੜਾ ਸੁਲਝਾਉਣ ਆਏ ਸਹੁਰਾ ਤੇ ਸਾਲਾ ਜਵਾਈ ਨੇ ਕੀਤੇ ਕਤਲ

ਸੰਗਰੂਰ, 30 ਅਪ੍ਰੈਲ 2026 : ਪੰਜਾਬ ਦੇ ਜਿਲਾ ਸੰਗਰੂਰ (Sangrur District) ਦੇ ਪਿੰਡ ਸ਼ਾਦੀਹਰੀ ਵਿਖੇ ਘਰੇਲੂ ਝਗੜਾ ਸੁਲਝਾਉਣ ਆਏ ਸਹੁਰਾ ਤੇ ਸਾਲੇ ਦਾ ਜਵਾਈ ਨੇ ਹੀ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਸ਼ਾਦੀਹਰੀ (Village Shadihari) ਵਿਖੇ ਆਪਣੀ ਧੀ ਦੇ ਘਰ ਆਏ ਪਿਤਾ-ਪੁੱਤਰ ਨੂੰ ਘਰੇਲੂ ਝਗੜਾ ਸੁਲਝਾਉਣ ਮੌਕੇ ਹੋਈ ਕੋਈ ਗੱਲਬਾਤ ਦੇ ਚਲਦਿਆਂ ਜਵਾਈ ਵਲੋਂ ਹੀ ਗੋਲੀਬਾਰੀ (Shooting) ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਜਿਸ ਵਿਅਕਤੀ ਵਲੋਂ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਵਲੋਂ ਘਟਨਾਕ੍ਰਮ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋਇਆ ਗਿਆ ਹੈ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ । ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Leave a Comment

Your email address will not be published. Required fields are marked *

Scroll to Top