Killed

ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਵਿਆਹ ਵਾਲੇ ਦੁਲਹੇ ਤੇ ਚਲਾਈਆਂ ਗੋਲੀਆਂ

ਉੱਤਰ ਪ੍ਰਦੇਸ਼, 2 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਜੌਨਪੁਰ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਆਹ ਵਾਲੇ ਦੁਲਹੇ ‘ਤੇ ਗੋਲੀਆਂ (Shoot) ਚਲਾ ਕੇ ਮਾਰ ਦਿੱਤਾ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਜੌਨਪੁਰ (Jaunpur) ਵਿੱਚ ਬਰਾਤ ਲਿਜਾ ਰਹੇ ਲਾੜੇ ਦਾ ਜੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਬੀਤੀ ਰਾਤ 9 ਵਜੇ ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਅਪਰਾਧੀਆਂ ਨੇ ਲਾੜੇ ਦੀ ਕਾਰ ਨੂੰ ਓਵਰਟੇਕ ਕੀਤਾ, ਉਸ ਨੂੰ ਰੋਕਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਲਾੜੇ ਦੇ ਪੇਟ ਵਿੱਚ ਦੋ ਅਤੇ ਜਬਾੜੇ ਵਿੱਚ ਇੱਕ ਗੋਲੀ ਲੱਗੀ । ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ ।

ਪੁਲਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੀਤੀ ਕਾਰਵਾਈ ਸੁਰੂ

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਬਰਾਤੀਆਂ ਤੋਂ ਪੁੱਛਗਿੱਛ ਕੀਤੀ । ਇਹ ਘਟਨਾ ਜਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਖੇਤਾਸਰਾਏ ਪੁਲਸ ਸਟੇਸ਼ਨ ਖੇਤਰ ਵਿਚ ਵਾਪਰੀ । ਸਰਾਏ ਖਵਾਜਾ ਥਾਣਾ ਖੇਤਰ ਦੇ ਬਦੌਰ ਪਿੰਡ ਦੇ ਵਸਨੀਕ ਰਾਮ ਲਖਨ ਦੇ ਪੁੱਤਰ ਆਜ਼ਾਦ ਦਾ ਸ਼ੁੱਕਰਵਾਰ ਨੂੰ ਵਿਆਹ ਸੀ । ਆਜ਼ਾਦ ਪੁਣੇ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ ।

ਬਾਰਾਤ ਹੋਈ ਸੀ ਬੀਬੀਪੁਰ ਪਿੰਡ ਲਈ ਰਵਾਨਾ

ਉਸ ਦੇ ਵਿਆਹ ਦੀ ਬਰਾਤ ਰਾਤ 8 ਵਜੇ 20 ਕਿਲੋਮੀਟਰ ਦੂਰ ਖੇਤਾਸਰਾਏ ਥਾਣਾ ਖੇਤਰ ਦੇ ਬੀਬੀਪੁਰ ਪਿੰਡ ਲਈ ਰਵਾਨਾ ਹੋਈ। ਬਰਾਤ ਵਿਚ ਤਿੰਨ ਵਾਹਨ ਸ਼ਾਮਲ ਸਨ । ਇਕ ਵਿਚ ਲਾੜਾ ਤੇ ਬਾਕੀ ਦੋ ਗੱਡੀਆਂ ਵਿਚ ਰਿਸ਼ਤੇਦਾਰ ਮੌਜੂਦ ਸਨ, ਜਿਵੇਂ ਹੀ ਬਰਾਤ ਰਵਾਨਾ ਹੋਈ ਤਾਂ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਲਾੜੇ ਦਾ ਕਤਲ (Murder) ਕਰ ਦਿੱਤਾ ।

Leave a Comment

Your email address will not be published. Required fields are marked *

Scroll to Top