Murder

ਪੰਜਾਬੀ ਮੂਲ ਦੀ ਮਹਿਲਾ ਦੀ ਮਨੀਲਾ ਵਿਖੇ ਗੋਲੀਆਂ ਮਾਰ ਕੇ ਕੀਤੀ ਹੱਤਿਆ

ਮਨੀਲਾ, 11 ਮਈ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot) ਦੇ ਪਿੰਡ ਘਣੀਏ ਵਾਲਾ ਦੇ ਵਸਨੀਕ ਪੰਜਾਬੀ ਮੂਲ ਦੀ ਮਹਿਲਾ ਦੀ ਮਨੀਲਾ (Manila) ਵਿਖੇ ਗੋਲੀਆਂ ਮਾਰ (Shoot) ਕੇ ਹੱਤਿਆ ਕਰ ਦਿੱਤੀ ਗਈ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦੀ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਫਰੀਦਕੋਟ ਦੇ ਪਿੰਡ ਘਣੀਏ ਵਾਲਾ (village of Ghaniyevala) ਦੀ ਵਸਨੀਕ ਪੰਜਾਬੀ ਮਹਿਲਾ ਜਿਸਦੀ ਮਨੀਲਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦਾ ਨਾਮ ਸੁਖਵੀਰ ਕੌਰ ਹੈ । ਦੱਸਣਯੋਗ ਹੈ ਕਿ ਉਕਤ ਮਹਿਲਾ ਆਪਣੇ ਪਤੀ ਨਾਲ ਪਿਛਲੇ ਕਾਫੀ ਸਮੇਂ ਤੋਂ ਮਨੀਲਾ ਵਿਖੇ ਵੀ ਰਹਿ ਰਹੇ ਸੀ ਤੇ ਜਦੋ ਮਹਿਲਾ ਬਾਜ਼ਾਰ ਵਿਚ ਆਪਣੇ ਬਿਜ਼ਨੈਸ ਦੀ ਕੁਲੈਕਸ਼ਨ ਕਰਨ ਜਾ ਰਹੀ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਮਹਿਲਾ ਨੂੰ ਗੋਲੀਆਂ ਮਾਰ ਦਿੱਤੀਆਂ ।

ਮਹਿਲਾ ਦਾ ਪਤੀ ਆਇਆ ਹੋਇਆ ਸੀ ਭਾਰਤ

ਮਨੀਲਾ ਵਿਖੇ ਪੰਜਾਬੀ ਮਹਿਲਾ ਸੁਖਵੀਰ ਕੌਰ (Sukhvir Kaur) ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਘਟਨਾ ਉਸ ਵੇਲੇ ਵਾਪਰੀ ਜਦੋ ਮਹਿਲਾ ਦਾ ਪਤੀ ਫਰੀਦਕੋਟ ਦੇ ਪਿੰਡ ਘਣੀਏਵਾਲਾ ਵਿਖੇ ਆਇਆ ਹੋਇਆ ਸੀ ਤੇ ਜਦੋਂ ਮਹਿਲਾ ਦੇ ਪਤੀ ਇਕਬਾਲ ਸਿੰਘ ਬਰਾੜ ਨੂੰ ਸਮੁੱਚੇ ਘਟਨਾਕ੍ਰਮ ਸਬੰਧੀ ਪਤਾ ਚਲਿਆ ਤਾਂ ਉਹ ਤੁਰੰਤ ਮਨੀਲਾ ਲਈ ਰਵਾਨਾ ਹੋ ਗਏ । ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਇਸ ਵਿਅਕਤੀ ਦਾ ਮਨੀਲਾ ਵਿਖੇ ਉਪਰੋਕਤ ਵਾਂਗ ਹੀ ਕਤਲ (Murder) ਕਰ ਦਿੱਤਾ ਗਿਆ ਸੀ ।

Leave a Comment

Your email address will not be published. Required fields are marked *

Scroll to Top