Arrested

ਜਾਅਲੀ ਪੁਲਸ ਆਈ. ਡੀ. ਕਾਰਡ ਦਿਖਾ ਕੇ ਘੁੰਮਦੇ 3 ਸ਼ੱਕੀ ਕਾਬੂ

ਪਠਾਨਕੋਟ, 12 ਮਈ 2026 : ਪਠਾਨਕੋਟ ਪੁਲਸ (Pathankot Police) ਨੇ ਏਅਰਬੇਸ ਨੇੜੇ ਕੀਤੀ ਨਾਕਾਬੰਦੀ ਦੌਰਾਨ ਜਾਅਲੀ ਪੁਲਸ ਪਛਾਣ ਪੱਤਰ (Fake police identity card) ਦੀ ਵਰਤੋਂ ਕਰ ਕੇ ਘੁੰਮ ਰਹੇ 3 ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੀ ਦੱਸਿਆ ਡੀ. ਐਸ. ਪੀ. ਨੇ

ਡੀ. ਐੱਸ. ਪੀ. ਵਿਪਨ ਕੁਮਾਰ ਨੇ ਦੱਸਿਆ ਕਿ ਸੰਵੇਦਨਸ਼ੀਲ ਇਲਾਕਾ ਹੋਣ ਕਾਰਨ ਪੁਲਸ ਪੂਰੀ ਚੌਕਸੀ ਵਰਤ ਰਹੀ ਸੀ । ਇਸ ਦੌਰਾਨ ਜਦੋਂ ਇਨ੍ਹਾਂ ਸ਼ੱਕੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਪਛਾਣ ਦੱਸਣ ਦੀ ਬਜਾਏ ਜਾਅਲੀ ਪੁਲਸ ਆਈ. ਡੀ. ਕਾਰਡ ਦਿਖਾ ਕੇ ਨਾਕੇ ਤੋਂ ਲੰਘਣ ਦੀ ਕੋਸਿ਼ਸ਼ ਕੀਤੀ । ਸ਼ੱਕ ਹੋਣ ‘ਤੇ ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਖੁਲਾਸਾ ਹੋਇਆ ਕਿ ਇਹ ਕਾਰਡ ਜਾਅਲੀ ਸਨ । ਇਹ ਮੁਲਜ਼ਮ ਹੁਸਿ਼ਆਰਪੁਰ ਦੇ ਰਹਿਣ ਵਾਲੇ ਹਨ ਅਤੇ ਗੁੱਜਰ ਭਾਈਚਾਰੇ ਨਾਲ ਸਬੰਧਤ ਦੱਸੇ ਜਾ ਰਹੇ ਹਨ ।

ਕਿਊਂ ਬਣਾਏ ਗਏ ਸਨ ਜਾਅਲੀ ਆਈ. ਡੀ. ਕਾਰਡ

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਨੇ ਟੋਲ ਪਲਾਜ਼ਾ ਦੇ ਟੈਕਸ ਤੋਂ ਬਚਣ ਅਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਇਹ ਜਾਅਲੀ ਪਛਾਣ ਪੱਤਰ ਤਿਆਰ-ਕੀਤੇ ਹੋਏ ਸਨ । ਪੁਲਸ ਨੇ ਤਿੰਨਾਂ ਨੂੰ ਮਾਮਲਾ ਦਰਜ (Case registered) ਕਰ ਕੇ ਹਿਰਾਸਤ ਵਿਚ ਲੈ ਲਿਆ ਹੈ । ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈਣ ਲਈ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸਾਜਿ਼ਸ਼ ਪਿੱਛੇ ਹੋਰ ਕਿਸੇ ਗਤੀਵਿਧੀ ਦੇ ਸ਼ੱਕ ਦੀ ਵੀ ਜਾਂਚ ਕੀਤੀ ਜਾ ਸਕੇ ।

Leave a Comment

Your email address will not be published. Required fields are marked *

Scroll to Top