Road Accident

ਆਸਟ੍ਰੇਲੀਆ ਵਿਚ ਵਾਪਰੇ ਸੜਕ ਹਾਦਸੇ `ਚ ਪੰਜਾਬੀ ਕੁੜੀ ਦੀ ਮੌਤ

ਹਲਵਾਰਾ, 19 ਮਈ 2026 : ਆਸਟ੍ਰੇੇਲੀਆ (Australia) ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੀ ਇਕ ਲੜਕੀ ਦੇੇ ਮੌਤ ਦੇੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਲੜਕੀ

ਪਰਥ ਸ਼ਹਿਰ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ (Road accidents) ਦੌਰਾਨ ਜੋ ਇਕ ਕੁੜੀ ਦੀ ਮੌਤ ਹੋ ਗਈ ਹੈ ਉਹ ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਹਲਵਾਰਾ ਇਲਾਕੇ ਨਾਲ ਸਬੰਧਿਤ 19 ਸਾਲਾ ਵਿਦਿਆਰਥਣ ਕੋਮਲਪ੍ਰੀਤ ਕੌਰ (Student Komalpreet Kaur) ਪੁੱਤਰੀ ਸੂਬੇਦਾਰ ਅਮਰੀਕ ਸਿੰਘ ਪਿੰਡ ਕਲਸੀਆਂ ਵਜੋਂ ਹੋਈ ਹੈ, ਜੋ ਪਿਛਲੇ ਸਾਲ ਨਰਸਿੰਗ ਦੀ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ ।

ਕਿਵੇਂ ਵਾਪਰਿਆ ਸੜਕ ਹਾਦਸਾ

ਜਾਣਕਾਰੀ ਅਨੁਸਾਰ ਕੋਮਲਪ੍ਰੀਤ ਪਰਥ ਵਿਖੇ ਸਥਿਤ ਸਟੇਨਲੇਅ ਕਾਲਜ ਵਿਚ ਨਰਸਿੰਗ ਕੋਰਸ ਕਰ ਰਹੀ ਸੀ । ਪੜ੍ਹਾਈ ਦੇ ਨਾਲ-ਨਾਲ ਉਹ ਕੈਨਿੰਗਵੇਲ ਇਲਾਕੇ ਵਿਚ ਨੌਕਰੀ ਵੀ ਕਰਦੀ ਸੀ। ਸ਼ਨੀਵਾਰ ਰਾਤ ਡਿਊਟੀ ਖਤਮ ਕਰਨ ਤੋਂ ਬਾਅਦ ਕੋਮਲਪ੍ਰੀਤ ਆਪਣੇ ਕੁਝ ਜਾਣਕਾਰਾਂ ਨਾਲ ਬੈਂਟਲੇ ਸ਼ਾਪਿੰਗ ਸੈਂਟਰ ਵਿਖੇ ਪੀਜ਼ਾ ਖਾਣ ਲਈ ਗਈ ਸੀ ।

ਜਦੋਂ ਉਹ ਪੀਜ਼ਾ ਖਾ ਕੇ ਬਾਹਰ ਨਿਕਲੀ ਅਤੇ ਪਲਾਜ਼ਾ ਵਿਚ ਪੈਦਲ ਜਾ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ (Fast car) ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਹਾਦਸਾ ਇੰਨਾ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ । ਮੌਕੇ ‘ਤੇ ਮੌਜੂਦ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ।

Leave a Comment

Your email address will not be published. Required fields are marked *

Scroll to Top