murder

ਪੇਕੇ ਘਰ ਆਈ ਭੈਣ ਦਾ ਭਰਾ ਨੇ ਹੀ ਕਰ ਦਿੱਤਾ ਕਹੀ ਮਾਰ ਕੇ ਕਤਲ

ਤਰਨਤਾਰਨ, 22 ਮਈ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਸਭਰਾ ਵਿਖੇ ਪੇੇਕੇ ਘਰ ਆਈ ਭੈਣ ਦਾ ਇਕ ਭਰਾ ਵਲੋਂ ਕਹੀ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜਿਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ (Village Sabra) ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਭਰਾ ਵੱਲੋਂ ਆਪਣੀ ਹੀ ਭੈਣ ਦੇ ਸਿਰ ਵਿੱਚ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ । ਇੰਨਾ ਹੀ ਨਹੀਂ ਬਚਾਉਣ ਆਈ ਮਾਂ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ । ਉਥੇ ਘਰ ਵਿੱਚ ਰੱਖੇ ਪਾਲਤੂ ਜਾਨਵਰਾਂ ਨੂੰ ਵੀ ਉਸ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਕਤਲ ਕਰ ਦਿੱਤਾ

ਪ੍ਰਾਪਤ ਜਾਣਕਾਰੀ ਅਨੁਸਾਰ ਰਸਾਲ ਸਿੰਘ (Rasal Singh) ਪੁੱਤਰ ਮੁਖਤਿਆਰ ਸਿੰਘ ਜਿਸ ਦੀ ਦਿਮਾਗੀ ਹਾਲਤ ਸਹੀ ਨਹੀਂ ਦੱਸੀ ਜਾ ਰਹੀ ਹੈ ਵੱਲੋਂ ਆਪਣੇ ਘਰ ਵਿੱਚ ਪਹਿਲਾ ਝਗੜਾ ਕਰਕੇ ਘਰ ਵਿੱਚ ਬੰਨੇ ਬੱਕਰੇ ਨੂੰ ਮੌਤ ਦੇ ਘਾਟ ਉਤਾਰਿਆ ਤੇ ਉਸ ਤੋਂ ਬਾਅਦ ਘਰ ਵਿੱਚ ਰੱਖੇ ਕੁੱਤੇ ਨੂੰ ਮਾਰ ਦਿੱਤਾ ਗਿਆ । ਬਾਅਦ ਵਿੱਚ ਆਪਣੀ ਭੈਣ ਸੰਦੀਪ ਕੌਰ ਜੋ ਕਿ ਉਸ ਦਾ ਪਤਾ ਲੈਣ ਵਾਸਤੇ ਆਈ ਸੀ ਉਸ ਦੇ ਸਿਰ ਵਿੱਚ ਕਹੀ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ । ਧੀ ਨੂੰ ਬਚਾਉਣ ਆਈ ਆਪਣੀ ਮਾਂ ਨੂੰ ਵੀ ਗੰਭੀਰ ਸੱਟਾਂ ਮਾਰੀਆਂ ਗਈਆਂ ।

ਕੀ ਜਾਣਕਾਰੀ ਦਿੱਤੀ ਰਸਾਲ ਦੇ ਪਿਤਾ ਨੇ

ਇਸ ਮੌਕੇ ਰਸਾਲ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਘਰ ਤੋਂ ਬਾਹਰ ਸੀ ਅਤੇ ਉਹਨਾਂ ਨੂੰ ਕੁਝ ਪਤਾ ਨਹੀਂ ਹੈ ਕਿ ਘਰ ਵਿੱਚ ਕੀ ਗੱਲ ਹੋਈ ਹੈ । ਜਦ ਉਹਨਾਂ ਆ ਕੇ ਵੇਖਿਆ ਤਾਂ ਉਸ ਦੀ ਲੜਕੀ ਮਰੀ ਪਈ ਸੀ ਅਤੇ ਉਸ ਦੀ ਘਰ ਵਾਲੀ ਗੰਭੀਰ ਜ਼ਖ਼ਮੀ ਹੋਈ ਸੀ, ਉੱਥੇ ਹੀ ਸੰਦੀਪ ਕੌਰ ਦੇ ਪਤੀ ਨੇ ਵੀ ਕਿਹਾ ਕਿ ਉਸ ਦੇ ਸਾਲੇ ਵੱਲੋਂ ਹੀ ਉਸ ਦੀ ਘਰ ਵਾਲੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਰ ਉਹ ਕੋਈ ਵੀ ਪੁਲਸ ਨੂੰ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ।

Leave a Comment

Your email address will not be published. Required fields are marked *

Scroll to Top