ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਪ੍ਰੋਫੈਸਰ ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ ਤੇ ਐਕਸੀਅਨ ਆਫਿਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੋਕ ਸਭਾ ਆਯੋਜਿਤ
ਚੰਡੀਗੜ੍ਹ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਪ੍ਰੋਫੈਸਰ ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ ਤੇ ਐਕਸੀਅਨ ਆਫਿਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੋਕ ਸਭਾ ਰੱਖੀ ਗਈ । ਇਸ ਸਭਾ ਵਿੱਚ ਉਹਨਾਂ ਦੇ ਅਚਾਨਕ ਹੋਏ ਨਿਧਨ ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਉਹਨਾਂ ਦੇ ਰਿਸ਼ਤਾ ਬਹੁਤ ਗਹਿਰਾ ਸੀ । ਕਰਮਚਾਰੀਆਂ ਨੇ ਪੰਜਾਬ ਯੂਨੀਵਰਸਿਟੀ ਵਿਖੇ ਉਹਨਾਂ ਦੀ ਯਾਦਗਾਰ ਸਥਾਪਿਤ ਕਰਨ ਦੀ ਪੁਰਜੋਰ ਮੰਗ ਕੀਤੀ । ਇਸ ਮੌਕੇ ਤੇ ਵਿਭਾਗ ਦੇ ਚੇਅਰ ਪਰਸਨ ਪ੍ਰੋਫੈਸਰ ਸਿਮਰਤ ਕਾਹਲੋ, ਐਕਸੀਅਨ ਅਨਿਲ ਠਾਕੁਰ ਜੀ, ਗੁਰਸ਼ਰਨ ਸਿੰਘ ਮੌਗਾ ਜੀ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ,ਕਿਰਨਦੀਪ ਕੌਰ, ਸੁਨੀਲ ਕੁਮਾਰ, ਸੁਰਿੰਦਰ ਸਿੰਘ, ਨੀਰੂ ਗੁਪਤਾ, ਅਮਰਨਾਥ,ਗੁਰਪ੍ਰੀਤ ਕੌਰ, ਮੀਨਾ, ਸਿਪਰਾ ,ਆਸ਼ਾ ਸਾਹਿਲ ਅਤੇ ਵਿਭਾਗ ਦੇ ਸਾਰੇ ਕਰਮਚਾਰੀ ਸ਼ਾਮਿਲ ਹੋਏ ।