ਆਮ ਆਦਮੀ ਪਾਰਟੀ ਦੀ ਸ਼ਹਿ ਤੇ ਹੋਇਆ ਪੂਰਾ ਧੱਕਾ : ਨਿਖਿਲ ਕਾਕਾ
ਸਰੇਆਮ ਉਮੀਦਵਾਰਾਂ ਦੀਆਂ ਫਾੜੀਆਂ ਗਈਆਂ ਫਾਈਲਾਂ
ਪਟਿਆਲਾ : ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਡੀ. ਸੀ ਆਫਿਸ ਵਿਖੇ ਉਮੀਦਵਾਰਾਂ ਵੱਲੋਂ ਭਰੇ ਜਾ ਰਹੇ ਨਾਮਜਦਗੀ ਦੇ ਕਾਗਜ਼ਾਂ ਮੌਕੇ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ । ਇਸ ਮੌਕੇ ਬੀਜੇਪੀ ਯੁਵਾ ਮੋਰਚਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਵਾਰਡ ਨੰਬਰ 48 ਤੋਂ ਭਾਜਪਾ ਦੇ ਉਮੀਦਵਾਰ ਨਿਖਲ ਕਾਕਾ ਨੂੰ ਵੀ ਸਵੇਰੇ ਤਕਰੀਬਨ 11 ਵਜੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਉਨਾਂ ਨੇ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਸਰੇਆਮ ਧੱਕਾ ਕੀਤਾ ਗਿਆ । ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਪਹਿਲਾਂ ਤੋਂ ਹੀ ਮੌਜੂਦ ਗੁੰਡਾ ਅਨਸਰਾਂ ਵੱਲੋਂ ਉਹਨਾਂ ਦੀਆਂ ਫਾਈਲਾਂ ਖੋ ਕੇ ਫਾੜ ਦਿੱਤੀਆਂ ਗਈਆਂ । ਜੌ ਕੇ ਸਿੱਧੇ ਤੌਰ ਤੇ ਲੋਕਤੰਤਰ ਦਾ ਘਾਣ ਹੈ । ਜਦੋਂ ਕਿ ਚੋਣ ਲੜਨਾ ਹਰ ਇੱਕ ਉਮੀਦਵਾਰ ਦਾ ਇਖਲਾਕੀ ਹੱਕ ਹੈ। ਪਰ ਆਮ ਆਦਮੀ ਪਾਰਟੀ ਕਿੰਨਾ ਕੁ ਡਰੀ ਹੋਈ ਹੈ। ਕਿ ਉਹ ਕਿਸੇ ਵੀ ਉਮੀਦਵਾਰ ਨੂੰ ਕਾਗਜ਼ ਨਹੀਂ ਭਰਨ ਦੇ ਰਹੀ। ਮਿਨੀ ਸਕੱਤਰੇਤ ਦੀ ਹੱਦ ਵਿੱਚ ਸਰੇਆਮ ਉਮੀਦਵਾਰਾਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਇੱਕ ਉਮੀਦਵਾਰ ਦੇ ਪਿੱਛੇ ਘੱਟੋ ਘੱਟ 10 ਬੰਦੇ ਪੈ ਕੇ ਉਸ ਦੀ ਫਾਈਲ ਖੋਹ ਕੇ ਫਾੜ ਰਹੇ ਹਨ ਅਤੇ ਉਸ ਨਾਲ ਧੱਕਾ ਮੁਕੀ ਕਰਕੇ ਉਸ ਨੂੰ ਭਜਾ ਦਿੱਤਾ ਜਾਂਦਾ ਹੈ। ਜਦੋਂ ਕਿ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੋਇਆ ਦੇਖ ਰਿਹਾ ਹੈ । ਉਹਨਾਂ ਕਿਹਾ ਕਿ ਉਹ ਇਸ ਸਾਰੀ ਗੁੰਡਾਗਰਦੀ ਦੀ ਰਿਪੋਰਟ ਬੀਜੇਪੀ ਹਾਈ ਕਮਾਂਡ ਨੂੰ ਦੇਣਗੇ ਅਤੇ ਬੀਜੇਪੀ ਹਾਈ ਕਮਾਂਡ ਨੂੰ ਅਪੀਲ ਕਰਨਗੇ ਕਿ ਜਲਦੀ ਹੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਹਨਾਂ ਨਗਰ ਨਿਗਮ ਚੋਣਾਂ ਨੂੰ ਰੱਦ ਕਰਵਾਇਆ ਜਾਵੇ ।