ਅਦਾਕਾਰ ਅੱਲੂ ਅਰਜੁਨ ਇਸ ਮਾਮਲੇ ’ਚ ਮੁਲਜ਼ਮ ਹੈ : ਡੀ. ਜੀ. ਪੀ.
ਹੈਦਰਾਬਾਦ : ਤਿਲੰਗਾਨਾ ਦੇ ਡੀਜੀਪੀ ਜਿਤੇਂਦਰ ਨੇ ਤਿਲੰਗਾਨਾ ਥੀਏਟਰ ਭਗਨੱਠ ਮਾਮਲੇ ਵਿਚ ਅਦਾਕਾਰ ਅੱਲੂ ਅਰਜੁਨ ਨੂੰ ਮੁਲਜ਼ਮ ਹੈ ਆਖਦਿਆਂ ਕਿਹਾ ਕਿ ਫਿ਼ਲਮ ‘ਪੁਸ਼ਪਾ-2’ ਦੇ ਪ੍ਰੀਮੀਅਰ ਦੌਰਾਨ ਭਗਦੜ ਵਿੱਚ ਇੱਕ ਔਰਤ ਦੀ ਮੌਤ ਦੇ ਮਾਮਲੇ ’ਚ ਕਾਨੂੰਨ ਆਪਣਾ ਕੰਮ ਕਰੇਗਾ।ਇਕ ਪੱਤਰਕਾਰ ਸੰਮੇਲਨ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਡੀ. ਜੀ. ਪੀ. ਜਿਤੇਂਦਰ ਨੇ ਹਾਲਾਂਕਿ ਤਫ਼ਸੀਲ ’ਚ ਕੁੱਝ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਿਤੇਂਦਰ ਮੁਤਾਬਕ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ ਅਤੇ ਅਦਾਲਤ ਵੀ ਇਸ ਮਾਮਲੇ ’ਤੇ ਵਿਚਾਰ ਕਰ ਰਹੀ ਹੈ। ਦੱਸਣਯੋਗ ਹੈ ਕਿ ਹੈਦਰਾਬਾਦ ਦੇ ਥੀਏਟਰ ਸੰਧਿਆ ਵਿੱਚ ਅੱਲੂ ਅਰਜੁਨ ਦੀ ਫਿ਼ਲਮ ‘ਪੁਸ਼ਪਾ-2’ ਦੀ ਸਕਰੀਨਿੰਗ ਦੌਰਾਨ ਅਦਾਕਾਰ ਨੂੰ ਦੇਖਣ ਲਈ ਪ੍ਰਸ਼ੰਸਕਾਂ ਵਿਚਾਲੇ ਧੱਕਾਮੁੱਕੀ ਦੌਰਾਨ ਕਥਿਤ ਭਗਦੜ ਕਾਰਨ 35 ਵਰ੍ਹਿਆਂ ਦੀ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਅੱਠ ਸਾਲਾਂ ਦਾ ਬੇਟਾ ਜ਼ਖਮੀ ਹੋ ਗਿਆ ਸੀ। ਪੁਲੀਸ ਨੇ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਤੇ ਥੀਏਟਰ ਪ੍ਰਬੰਧਕਾਂ ਖ਼ਿਲਾਫ਼ ਚਿੱਕੜਪੱਲੀ ਥਾਣੇ ’ਚ ਕੇਸ ਦਰਜ ਕੀਤਾ ਸੀ।