ਅਜੀਤ ਪਾਲ ਕੋਹਲੀ ਤੇ ਮਹਾਰਾਣੀ ਪਰਨੀਤ ਕੌਰ ਦਾ ਪਲਟਾ ਵਾਰ
ਜੇਕਰ ਬੀ. ਜੇ. ਪੀ. ਨੇ ਕਾਗਜ਼ ਪਾੜੇ ਹੁੰਦੇ ਤਾਂ ਫਿਰ ਇਹਨੇ ਆਮ ਆਦਮੀ ਪਾਰਟੀ ਦੇ ਕਿਵੇਂ ਜਿੱਤੇ
ਐਮ. ਐਲ. ਏ. ਰੋਲ ਮਾਡਲ ਹੁੰਦਾ ਨਾ ਕਿ ਝੂਠ ਬੋਲਣ ਲਈ
ਮਹਾਰਾਣੀ ਨੇ ਮੰਨਿਆ ਕਿ ਧੱਕੇਸ਼ਾਹੀ ਦੀਆਂ ਸ਼ਿਕਾਇਤਾਂ ਅਸੀਂ ਭਾਵੇਂ ਹਰ ਜਗ੍ਹਾ ਤੇ ਕਰ ਲਈਆਂ ਹਨ ਪਰ ਕੋਈ ਅਸਰ ਨਹੀਂ ਹੋਣਾ
ਉਮੀਦਵਾਰ ਸਾਹਨੀ ਦੀ ਕਹੀ ਗੱਲ ਦਾ ਦਿੱਤਾ ਜਵਾਬ ਮੈਂ ਵੀ ਰਾਜੇ ਪਰਿਵਾਰ ਵਿੱਚ ਨਹੀਂ ਜੰਮੀ
ਪਟਿਆਲਾ : ਕੋਹਲੀ ਸਾਹਿਬ ਤੁਸੀਂ ਕਿਹਾ ਹੈ ਕਿ ਨੋਮੀਨੇਸ਼ਨ ਵੇਲੇ ਬੀਜੇਪੀ ਵਾਲਿਆਂ ਨੇ ਧੱਕਾਸ਼ਾਹੀ ਕੀਤੀਆਂ ਹਨ ਤੇ ਉਮੀਦਵਾਰਾਂ ਦੇ ਪਰਚੇ ਪਾੜਨ ਤੇ ਖੋਹ ਣ ਵਾਲਾ ਵਰਤਾਰਾ ਕੀਤਾ ਹੈ ਤੇ ਮਹਾਰਾਣੀ ਪਰਨੀਤ ਕੌਰ ਨੇ ਪਲਟਾ ਵਾਰ ਕਰਦਿਆ ਕਿਹਾ ਕਿ ਜੇਕਰ ਤੁਹਾਡੇ ਕਾਗਜ ਬੀਜੇਪੀ ਨੇ ਪਾੜੇ ਹੁੰਦੇ ਤਾਂ ਫਿਰ ਤੁਹਾਡੇ ਇੰਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਕਿਵੇਂ ਹਨ ਐਮ. ਐਲ. ਏ. ਜਨਤਾ ਰੋਲ ਮਾਡਲ ਲਈ ਬਣਾਉਂਦੀ ਹੈ ਨਾ ਕਿ ਝੂਠ ਬੋਲਣ ਲਈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਹਾਰਾਣੀ ਪਰਨੀਤ ਕੌਰ ਨੇ ਪ੍ਰੈਸ ਕਾਨਫਰਸ ਦੌਰਾਨ ਕੀਤਾ । ਉਹਨਾਂ ਕਿਹਾ ਕਿ ਕਿ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਨਗਰ ਨਿਗਮ ਚੋਣਾਂ ਲਈ ਸਾਫ ਸੁਥਰਾ ਵਾਤਾਵਰਨ ਦਵਾਂਗੇ ਪਰ ਜਿਹੜੀ ਗੁੰਡਾਗਰਦੀ ਦਾ ਨਾਚ ਉਮੀਦਵਾਰਾਂ ਦੇ ਕਾਗਜ਼ ਭਰਨ ਵੇਲੇ ਹੋਇਆ ਹੈ ਉਹ ਕਿਸੇ ਤੋਂ ਭੁੱਲਿਆ ਨਹੀਂ ਬਲਕਿ ਇਲੈਕਟਰੋਨਿਕਸ ਮੀਡੀਆ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਵੀਡੀਓ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਬੀਜੇਪੀ ਦੇ ਉਮੀਦਵਾਰਾਂ ਨੂੰ ਕਾਗਜ ਨਾ ਭਰਨ ਦੇ ਹਰ ਤਰ੍ਹਾਂ ਦੇ ਹੀਲੇ ਵਸੀਲੇ ਵਰਤੇ ਗਏ ਹਨ ਇਥੇ ਹੀ ਬਸ ਨਹੀਂ ਬਲਕਿ ਪੁਲਿਸ ਤੋ ਕਈ ਤਰਾਂ ਦੇ ਦਬਾਅ ਪਾਏ ਗਏ ਹਨ ਸਾਢੇ ਤਿੰਨ ਦੇ ਕਰੀਬ ਉਮੀਦਵਾਰਾਂ ਤੇ ਝੂਠੇ ਪਰਚੇ ਪੁਲਿਸ ਵੱਲੋਂ ਕੀਤੇ ਗਏ ਹਨ ਜੋ ਕਿ ਸਥਾਨਕ ਪੱਧਰ ਦੇ ਲੋਕਤੰਤਰ ਦਾ ਕਤਲ ਹੈ ਮਹਾਰਾਣੀ ਨੇ ਕਿਹਾ ਕਿ ਮੈਂ ਆਪਣੇ ਰਾਜਨੀਤਿਕ ਕਾਲ ਵਿੱਚ ਅਜਿਹਾ ਦ੍ਰਿਸ਼ ਕਦੇ ਨਹੀਂ ਵੇਖਿਆ ਭਾਵੇਂ ਕਿ ਵੋਟਾਂ ਵਾਲੇ ਦਿਨ ਬੂਥ ਕੈਪਚਰਿੰਗ ਤਾਂ ਹੁੰਦੀ ਹੈ ਇਹ ਵੀ ਆਮ ਆਦਮੀ ਪਾਰਟੀ ਨੇ ਹੁਣ ਪਿਰਤ ਪਾ ਦਿੱਤੀ ਹੈ ਕਿ ਕਾਗਜ ਹੀ ਨਾ ਭਰਨ ਦਿੱਤੇ ਜਾਣ । ਪੁਲਸ ਪ੍ਰਸ਼ਾਸਨ ਤੇ ਸਵਾਲੀਆਂ ਚਿੰਨ ਲਾਉਂਦੇ ਉਹਨਾਂ ਨੇ ਦੱਸਿਆ ਕਿ ਕਿਵੇਂ ਇਹ ਡਰਾਮਾ ਸਾਰਾ ਰਚਿਆ ਗਿਆ ਮੂੰਹ ਤੇ ਰੁਮਾਲ ਬੰਨ ਕੇ ਆਪ ਦੇ ਸਪੋਟਰਾਂ ਨੇ ਔਰਤਾਂ ਨਾਲ ਵੀ ਧੱਕੇਸ਼ਾਹੀ ਕਰਦੇ ਹੋਏ ਉਹਨਾਂ ਦੇ ਕਾਗਜ਼ ਪਾੜੇ ਪਰਨੀਤ ਕੌਰ ਨੇ ਇਹ ਵੀ ਗੱਲ ਮੰਨੀ ਕੀ ਭਾਵੇਂ ਕਿ ਅਸੀਂ ਇਸ ਧੱਕਾਸ਼ਾਹੀ ਦੀਆਂ ਕਈ ਸ਼ਿਕਾਇਤਾਂ ਸਰਕਾਰ ਤੱਕ ਪਹੁੰਚਾ ਦਿੱਤੀਆਂ ਹਨ ਪਰ ਸਾਨੂੰ ਕੋਈ ਉਮੀਦ ਨਹੀਂ ਬਚੀ ਕਿ ਇਹਨਾਂ ਤੇ ਕੋਈ ਅਸਰ ਹੋਵੇਗਾ ਚੋਣ ਕਮਿਸ਼ਨ ਮਹਿਲਾ ਕਮਿਸ਼ਨ ਤੱਕ ਵੀ ਇਹ ਸ਼ਿਕਾਇਤਾਂ ਪਹੁੰਚੀਆਂ ਹਨ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਥਾਂ ਵਿੱਚੋਂ ਵੀ ਫੜ ਫੜ ਕੇ ਇਹ ਕਾਗਜ਼ ਆਪ ਦੇ ਸਪੋਰਟਰਾਂ ਨੇ ਪਾੜੇ ਹਨ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ ਚੋਣ ਪ੍ਰਚਾਰ ਵਿੱਚ ਗੁਰਜੀਤ ਸਿੰਘ ਸਹਨੀ ਕਹਿ ਰਹੇ ਹਨ ਕਿ ਅਜੀਤ ਪਾਲ ਸਿੰਘ ਕੋਹ ਲੀ ਰਾਜੇ ਪਰਿਵਾਰ ਵਿੱਚੋਂ ਨਹੀਂ ਜੰਮੇ ਬਲਕਿ ਜਨਤਾ ਨੇ ਉਹਨਾਂ ਨੂੰ ਜਿੱਤ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ । ਪਰਨੀਤ ਕੌਰ ਨੇ ਕਿਹਾ ਮੈਂ ਵੀ ਭਾਵੇਂ ਰਾਜਾ ਪਰਿਵਾਰ ਵਿੱਚ ਨਹੀਂ ਜੰਮੀ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਆਮ ਵਿਅਕਤੀ ਹੋਵੇ ਉਸਨੂੰ ਲੋਕਾਂ ਦਾ ਸੇਵਕ ਹੀ ਹੋਣਾ ਚਾਹੀਦਾ ਹੈ । ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਉਮੀਦਵਾਰ ਸਾਡੇ ਚੋਣ ਮੈਦਾਨ ਵਿੱਚ ਹਨ ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਹਾਂ ਅਤੇ ਇਸ ਗੱਲ ਦੇ ਸੰਕੇਤ ਸਾਹਮਣੇ ਆ ਰਹੇ ਹਨ ਕੀ ਵੋਟਾਂ ਵਾਲੇ ਦਿਨ ਵੀ ਇਹ ਯੋਜਨਾ ਬੰਦ ਤਰੀਕੇ ਦੇ ਨਾਲ ਧੱਕਾਸ਼ਾਹੀ ਬੂਥਾਂ ਦੇ ਕਰਨਗੇ ਸੰਵਿਧਾਨ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਹੋਇਆ ਹੈ ਲੋਕ ਇਹਨਾਂ ਦੇ ਹੁਦਰੇਪਣ ਤੋਂ ਡਰੇ ਹੋਏ ਹਨ ਅਤੇ ਸਰਕਾਰ ਉਹਨਾਂ ਲੋਕਾਂ ਨੂੰ ਵੀ ਕੋਈ ਸੁਰੱਖਿਆ ਪ੍ਰਦਾਨ ਨਹੀਂ ਕਰ ਰਹੀ । ਇਸ ਮੌਕੇ ਉਹਨਾਂ ਦੇ ਨਾਲ ਸਰੂਪ ਸਿੰਗ ਲਾ ਹਰਜੀਤ ਗਰੇਵਾਲ ਬੀਬਾ ਜੈ ਇੰਦਰ ਕੌਰ ਅਤੇ ਹੋਰ ਆਗੂ ਹਾਜ਼ਰ ਸਨ ।