ਭਾਜਪਾ ਆਗੂ ਜੈ ਇੰਦਰ ਕੌਰ ਨੇ ਪਟਿਆਲਾ ਲਈ 'ਆਪ' ਵਲੋਂ ਦਿੱਤੀ ਗਰੰਟੀਆਂ ਦੀ ਆਲੋਚਨਾ ਕੀਤੀ

ਭਾਜਪਾ ਆਗੂ ਜੈ ਇੰਦਰ ਕੌਰ ਨੇ ਪਟਿਆਲਾ ਲਈ ‘ਆਪ’ ਵਲੋਂ ਦਿੱਤੀ ਗਰੰਟੀਆਂ ਦੀ ਆਲੋਚਨਾ ਕੀਤੀ

ਭਾਜਪਾ ਆਗੂ ਜੈ ਇੰਦਰ ਕੌਰ ਨੇ ਪਟਿਆਲਾ ਲਈ ‘ਆਪ’ ਵਲੋਂ ਦਿੱਤੀ ਗਰੰਟੀਆਂ ਦੀ ਆਲੋਚਨਾ ਕੀਤੀ
‘ਆਪ’ ਦੇ ਵਾਅਦੇ ਸਿਰਫ ‘ਨਵੇਂ ਪੈਕੇਜਿੰਗ ਵਿੱਚ, ਪੁਰਾਣੀ ਸਮੱਗਰੀ’ ਦੇ ਸਮਾਨ ਹਨ: ਜੈ ਇੰਦਰ ਕੌਰ
ਪਟਿਆਲਾ, 17 ਦਸੰਬਰ : ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੀਆਂ 5 ਚੋਣ ਗਰੰਟੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਨਵੀਂ ਪੈਕੇਜਿੰਗ ਪਰ ਪੁਰਾਣੀ ਸਮੱਗਰੀ ਕਰਾਰ ਦਿੱਤਾ ਹੈ । ਇੱਥੇ ਜਾਰੀ ਇੱਕ ਬਿਆਨ ਵਿੱਚ ਜੈ ਇੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਝੂਠ ਅਤੇ ਝੂਠੇ ਵਾਅਦਿਆਂ ਨਾਲ ਭਰੀ ਪਾਰਟੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਉਨ੍ਹਾਂ ਨੇ ਪੰਜਾਬ ਦੀਆਂ ਔਰਤਾਂ ਨੂੰ ਇਕ ਗਾਰੰਟੀ ਦਿੱਤੀ ਸੀ ਕਿ ਉਹ ਹਰ ਔਰਤ ਨੂੰ ₹. 1000 ਪ੍ਰਤੀ ਮਹੀਨਾ ਦੇਣਗੇ, ਲਗਭਗ 3 ਸਾਲ ਹੋ ਗਏ ਹਨ ਅਤੇ ਉਹ ਆਪਣੀ ਗਰੰਟੀ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ ।

ਉਨ੍ਹਾਂ ਅੱਗੇ ਕਿਹਾ ਕਿ ਹੁਣ ਇੱਕ ਵਾਰ ਫਿਰ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਕੱਲ੍ਹ ਪਟਿਆਲਾ ਦੇ ਲੋਕਾਂ ਨੂੰ 5 ਨਵੀਆਂ ਗਾਰੰਟੀਆਂ ਦੇਣ ਲਈ ਪਟਿਆਲਾ ਆਏ ਸਨ, ਪਰ ਉਹ ਇਹ ਦੱਸਣ ਵਿੱਚ ਅਸਫਲ ਰਹੇ ਕਿ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਇਨ੍ਹਾਂ ਅਖੌਤੀ ਗਾਰੰਟੀਆਂ ਦੇ ਪ੍ਰੋਜੈਕਟ ਦਾ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਹੀ ਹੈ। 50 ਨਵੀਆਂ ਈ-ਬੱਸਾਂ ਦਾ ਉਨ੍ਹਾਂ ਦਾ ਪਹਿਲਾ ਵਾਅਦਾ ਪੰਜਾਬ ਸਰਕਾਰ ਦਾ ਕੋਈ ਪ੍ਰੋਜੈਕਟ ਨਹੀਂ ਹੈ, ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਅਤੇ ਪਹਿਲਾਂ ਹੀ ਜੁਲਾਈ ਵਿੱਚ ਪੀ. ਐੱਮ.-ਈ-ਬੱਸ ਸੇਵਾ ਸਕੀਮ ਤਹਿਤ ਪਟਿਆਲਾ ਲਈ ਮਨਜ਼ੂਰ ਹੋ ਚੁੱਕਾ ਹੈ। ਇਸ ਪ੍ਰੋਜੈਕਟ ‘ਤੇ ਭੁਗਤਾਨ ਦਾ ਵੱਡਾ ਹਿੱਸਾ ਵੀ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਲਈ ‘ਆਪ’ ਨੂੰ ਸਿਰਫ਼ ਝੂਠੀ ਇਸ਼ਤਿਹਾਰਬਾਜ਼ੀ ਦੀ ਰਾਜਨੀਤੀ ਕਰਨ ਦੀ ਬਜਾਏ ਲੋਕਾਂ ਨੂੰ ਸੱਚ ਦੱਸਣਾ ਚਾਹੀਦਾ ਹੈ । ਉਨ੍ਹਾਂ ਨੇ ਅੱਗੇ ਕਿਹਾ, “ਆਪ ਲੀਡਰ ਨੇ ਸਰਹਿੰਦ ਰੋਡ ਦੇ 4 ਮਾਰਗੀ ਕੰਮ ਨੂੰ ਇੱਕ ਹੋਰ ਗਰੰਟੀ ਵਜੋਂ ਦਾਅਵਾ ਕੀਤਾ, ਜੋ ਕਿ ਅਸਲ ਵਿੱਚ ਕੇਂਦਰ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਜੀ ਦੀ ਬਹੁਤ ਮਿਹਨਤ ਤੋਂ ਬਾਅਦ ਮਨਜ਼ੂਰ ਕੀਤਾ ਗਿਆ ਸੀ, ਕਿਉਂਕਿ ਪੰਜਾਬ ਸਰਕਾਰ ਜ਼ਮੀਨ ਗ੍ਰਹਿਣ ਕਰਨ ਲਈ ਆਪਣੇ ਹਿੱਸੇ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਰਹੀ ਸੀ । ਇਸੇ ਤਰ੍ਹਾਂ ਪਟਿਆਲਾ ਲਈ 24*7 ਨਹਿਰੀ ਪੀਣ ਵਾਲੇ ਪਾਣੀ ਦਾ ਪ੍ਰਾਜੈਕਟ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਮਾਗ ਦੀ ਉਪਜ ਸੀ ਅਤੇ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਸ ਪ੍ਰੋਜੈਕਟ ਦਾ ਕੰਮ ਹੁਣ ਤੱਕ ਪੂਰਾ ਹੋ ਜਾਣਾ ਚਾਹੀਦਾ ਸੀ, ਜੇਕਰ ‘ਆਪ’ ਸਰਕਾਰ ਨੇ ਆਪਣੇ ਚੋਣ ਲਾਭ ਲਈ ਇਸ ਨੂੰ ਜਾਣਬੁੱਝ ਕੇ ਨਾ ਰੋਕਿਆ ਹੁੰਦਾ ।

ਇੰਨਾ ਹੀ ਨਹੀਂ ਪਟਿਆਲਾ ਦੇ ਡੰਪ ਗਰਾਊਂਡ ਨੂੰ ਸਾਫ਼ ਕਰਨ ਦਾ ਕੰਮ ਵੀ ਮੌਜੂਦਾ ‘ਆਪ’ ਸਰਕਾਰ ਵੱਲੋਂ ਰੋਕ ਦਿੱਤਾ ਗਿਆ ਸੀ, ਭਾਵੇਂ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਫੰਡ ਪਹਿਲਾਂ ਹੀ ਮਨਜ਼ੂਰ ਕੀਤੇ ਗਏ ਸਨ ਅਤੇ ਅੱਧਾ ਕੰਮ ਪੂਰਾ ਹੋ ਚੁੱਕਾ ਸੀ । ਮਹਿਲਾ ਮੋਰਚਾ ਪ੍ਰਧਾਨ ਨੇ ਅੱਗੇ ਕਿਹਾ ਕਿ ਹੁਣ ਅਮਨ ਅਰੋੜਾ ਇਸ ਗੱਲ ਦਾ ਜਵਾਬ ਦੇਣ ਕਿ ਪਟਿਆਲਾ ਦੇ ਇਹ ਸਾਰੇ ਅਹਿਮ ਪ੍ਰੋਜੈਕਟਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਕਿਉਂ ਰੋਕ ਦਿੱਤਾ ਅਤੇ ਕੀ ਉਹ ਕਿਸੇ ਵੀ ਇੱਕ ਨਵੇਂ ਪ੍ਰੋਜੈਕਟ ਦਾ ਨਾਮ ਦੱਸ ਸਕਦੇ ਹਨ ਜੋ ਪਟਿਆਲਾ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ । ‘ਆਪ’ ਸਰਕਾਰ ਦੀ ਨਾਕਾਮੀ ਇੰਨੀ ਗੰਭੀਰ ਹੈ ਕਿ ਉਹ ਹੁਣ ਸਾਡੇ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦਾ ਸਿਹਰਾ ਲੈਣ ਲਈ ਮਜਬੂਰ ਹਨ ਅਤੇ ਨਵੀਂ ਪੈਕੇਜਿੰਗ, ਪੁਰਾਣੀ ਸਮੱਗਰੀ ਪੇਸ਼ ਕਰਨ ਲਈ ਮਜਬੂਰ ਹਨ । ਉਨ੍ਹਾਂ ਅੱਗੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਾਂ ਉਨ੍ਹਾਂ ਦੇ ਸਥਾਨਕ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਬਾਹਰ ਆਉਣ ਅਤੇ ਉਨ੍ਹਾਂ ਵੱਲੋਂ ਪਟਿਆਲਾ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਗਿਣਤੀ ਦਾ ਵੇਰਵਾ ਦੇਣ ਅਤੇ ਫਿਰ ਹੀ ਪਟਿਆਲਾ ਦੇ ਲੋਕਾਂ ਤੋਂ ਵੋਟ ਮੰਗਣ ।

Leave a Comment

Your email address will not be published. Required fields are marked *

Scroll to Top