ਕਾਂਗਰਸ ਪਾਰਟੀ ਨੂੰ ਈ. ਵੀ. ਐਮ. ਖਿਲਾਫ ਸਿ਼ਕਾਇਤਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ : ਉਮਰ ਅਬਦੁੱਲਾ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਈ ਵੀ ਐਮ ਦੇ ਮਾਮਲੇ ’ਤੇ ਕਾਂਗਰਸ ਨੂੰ ਵੱਡੀ ਨਸੀਹਤ ਦਿੱਤੀ ਹੈ । ਉਹਨਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਨੂੰ ਈ. ਵੀ. ਐਮ. ਖਿਲਾਫ ਸਿ਼ਕਾਇਤਬਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਜੇਕਰ ਚੋਣ ਪ੍ਰਣਾਲੀ ’ਤੇ ਕਾਂਗਰਸ ਨੂੰ ਭਰੋਸਾ ਨਹੀਂ ਤਾਂ ਉਹ ਚੋਣਾਂ ਲੜਨੀਆਂ ਛੱਡ ਦੇਵੇ । ਉਹਨਾਂ ਕਿਹਾ ਕਿ ਜੇਕਰ ਜਿੱਤ ਗਏ ਤਾਂ ਜਸ਼ਨ ਅਤੇ ਹਾਰ ਗਏ ਤਾਂ ਈ. ਵੀ. ਐਮ. ਖਿਲਾਫ ਸਿ਼ਕਾਇਤ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚਲ ਸਕਦੀਆਂ ।