ਦਿੱਲੀ ਚੋਣਾਂ ਵਿੱਚ ਕਾਂਗਰਸ ਰਿਕਾਰਡ ਸੀਟਾਂ ਤੇ ਜਿੱਤ ਹਾਸਿਲ ਕਰੇਗੀ : ਨਰਿੰਦਰ ਲਾਲੀ
ਲਾਲੀ ਅਤੇ ਟੀਮ ਨੇ ਦਿੱਲੀ ਚੋਣਾਂ ਵਿੱਚ ਸਾਂਭਿਆ ਮੋਰਚਾ
ਪਟਿਆਲਾ : ਅਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਲ ਇੰਡੀਆ ਕਾਂਗਰਸ ਓ. ਬੀ. ਸੀ. ਸੈਲ ਦੇ ਕੋਆਰਡੀਨੇਟਰ ਅਤੇ ਪਟਿਆਲਾ ਜਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਅਤੇ ਟੀਮ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੋਰਚਾ ਸਾਂਭ ਲਿਆ । ਅੱਜ ਇਸ ਮੌਕੇ ਉਹਨਾਂ ਨੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨਾਲ਼ ਇੱਕ ਵਿਸ਼ੇਸ ਮੁਲਾਕ਼ਾਤ ਕੀਤੀ । ਇਸ ਮੌਕੇ ਲਾਲੀ ਅਤੇ ਟੀਮ ਨੂੰ ਮੈਡਮ ਅਲਕਾ ਲਾਂਬਾ ਦੇ ਵਿਧਾਨ ਸਭਾ ਹਲਕਾ ਕਾਲਕਾ ਜੀ ਦੇ ਚੋਣ ਪ੍ਰਚਾਰ ਦੀ ਕਮਾਨ ਦਿੱਤੀ ਗਈ ਹੈ । ਇਸ ਮੌਕੇ ਨਰਿੰਦਰ ਲਾਲੀ ਨੇ ਅੱਜ ਕਾਲਕਾ ਜੀ ਵਿਖੇ ਚੋਣ ਪ੍ਰਚਾਰ ਸ਼ੁਰੂ ਕਰਦੇ ਹੋਏ ਕਿਹਾ ਕਿ ਆਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਮੂਹ ਵਿਰੋਧੀ ਪਾਰਟੀਆ ਨੂੰ ਪਛਾੜ ਕੇ ਰਿਕਾਰਡ ਵਿਧਾਨ ਸਭਾ ਸੀਟਾਂ ਤੇ ਜਿੱਤ ਹਾਸਲ ਕਰੇਗੀ । ਇਸ ਮੌਕੇ ਡਿੰਪੀ ਵੜਿੰਗ, ਸਤੀਸ਼ ਕੰਬੋਜ, ਲਲਿਤ ਭਾਰਦਵਾਜ ਅਤੇ ਹੋਰ ਆਗੂ ਮੌਕੇ ਤੇ ਹਾਜ਼ਰ ਸਨ ।