ਨਵੇਂ ਸਾਲ 2025 ਦੀ ਪਹਿਲੀ ਸਵੇਰ ਸਿਲੰਡਰ ਹੋਇਆ ਸਸਤਾ
ਨਵੀਂ ਦਿੱਲੀ : ਨਵੇਂ ਸਾਲ ਦੀ ਪਹਿਲੀ ਸਵੇਰ ਤੋਂ ਹੀ ਐਲ. ਪੀ. ਜੀ. ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਇਕ ਰਾਹਤ ਭਰੀ ਖਬਰ ਉਸ ਸਮੇਂ ਮਿਲੀ ਜਦੋਂ 1 ਜਨਵਰੀ 2025 ਤੋਂ ਹੀ ਸਿਲੰਡਰ 14.50 ਰੁਪਏ ਸਸਤਾ ਹੋ ਗਿਆ ਹੈ। ਸਿਲੰਡਰ ਦੇ ਰੇਟਾਂ ਵਿੱਚ ਇਹ ਕਟੌਤੀ ਦਿੱਲੀ ਤੋਂ ਪਟਨਾ ਜਾਂ ਪੂਰੇ ਦੇਸ਼ ਵਿੱਚ ਹੋਈ ਹੈ।(ਤਰਲ ਪੈਟਰੋਲੀਅਮ ਗੈਸ) ਸਿਲੰਡਰ ਅੱਜ ਤੋਂ 14 ਰੁਪਏ 50 ਪੈਸੇ ਸਸਤਾ ਹੋ ਗਿਆ ਹੈ । ਗੈਸ ਸਿਲੰਡਰ ਦੇ ਰੇਟ `ਚ ਇਹ ਰਾਹਤ ਸਿਰਫ 19 ਕਿਲੋ ਦੇ ਕਮਰਸ਼ੀਅਲ ਸਿਲੰਡਰ `ਚ ਹੀ ਮਿਲਦੀ ਹੈ। ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋ ਦੇ ਐਲ. ਪੀ. ਜੀ. ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।