ਧਨਖੜ ਨੇ ਲੋਕਾਂ ਨੂੰ ਰਾਜਨੀਤੀ ਤੋਂ ਉੱਪਰ ਉੱਠਣ ਲਈ ਪ੍ਰੇਰਿਆ
ਕਰਨਾਟਕ : ਭਾਰਤ ਦੇਸ਼ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਜੋ ਸ੍ਰੀ ਮੰਜੂਨਾਥ ਮੰਦਰ ਵਿੱਚ ਮੁਲਕ ਦੇ ਸਭ ਤੋਂ ਵੱਡੇ ਲਾਈਨ ਕੰਪਲੈਕਸ ਦਾ ਉਦਘਾਟਨ ਕਰਨ ਪਹੁੰਚੇ ਸਨ ਨੇ ਸੰਬੋਧਨ ਕਰਦਿਆਂ ਆਖਿਆ ਹੈ ਕਿ ਮੁਲਕ ਦੇ ਲੋਕ ਵੰਡ ਦੀ ਰਾਜਨੀਤੀ ਤੋਂ ਉੱਪਰ ਉੱਠਣ ਤੇ ਮੁਲਕ ਨੂੰ 2047 ਤੱਕ ਵਿਕਸਿਤ ਮੁਲਕ ਦਾ ਟੀਚਾ ਹਾਸਲ ਕਰਨ ’ਚ ਮਦਦ ਕਰਨ। ਉਪ ਰਾਸ਼ਟਰਪਤੀ ਸ੍ਰੀ ਧਨਖੜ ਨੇ ਕਿਹਾ ਕਿ ਸਾਨੂੰ ਭਾਰਤ-ਵਿਰੋਧੀ ਤਾਕਤਾਂ ਦੀ ਪਛਾਣ ਕਰਨੀ ਪਵੇਗੀ ਜੋ ਵੰਡੀਆਂ ਪਾ ਕੇ ਤੇ ਗਲਤ ਤੱਥਾਂ ਦਾ ਪ੍ਰਚਾਰ ਕਰ ਕੇ ਸਾਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਇਥੇ ਹੀ ਬਸ ਨਹੀਂ ਸਾਨੂੰ ਸਭਨਾਂ ਨੂੰ ਉਨ੍ਹਾਂ ਲੋਕਾਂ ਨੂੰ ਆਪਣੇ ਮੁਲਕ ਦਾ ਨਾਂ ਖਰਾਬ ਕਰਨ ਤੋਂ ਰੋਕਣਾ ਪਵੇਗਾ ।