14 ਦਸੰਬਰ ਨੂੰ ਕਿਸਾਨ ਪੂਰੀ ਮਜਬੂਤੀ ਨਾਲ ਦਿੱਲੀ ਵੱਲ ਕੂਚ ਕਰਨਗੇ : ਪੰਧੇਰ
ਪਟਿਆਲਾ : ਕੇਂਦਰ ਸਰਕਾਰ ਵਲੋ ਪਿਛਲੇ ਦੋ ਦਿਨਾਂ ਤੋਂ ਕਈ ਵੀ ਗੱਲਬਾਤ ਦਾ ਸੱਦਾ ਨਾ ਆਉਣ `ਤੇ ਅੱਜ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਤੇ ਹੋਰਨਾਂ ਨੇ ਐਲਾਨ ਕੀਤਾ ਹੈ ਕਿ 14 ਦਸੰਬਰ ਨੂੰ ਕਿਸਾਨ ਪੂਰੀ ਮਜਬੂਤੀ ਨਾਲ ਦਿੱਲੀ ਵੱਲ ਕੂਚ ਕਰਨਗੇ । ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਪ੍ਰਸ਼ਾਸ਼ਨਿਕ ਅਧਿਕਾਰੀ ਕੇਂਦਰ ਵਾਂਗ ਲਗਾਤਾਰ ਵਾਅਦਿਆਂ ਤੋਂ ਮੁਕਰ ਰਹੇ ਹਨਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਸਮਾਂ ਲੰਘਾਉਣ ਦੀ ਕੋਸ਼ਿਸ਼ ਵਿਚ ਹਨ।ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 11 ਦਸੰਬਰ ਨੂੰ ਸੰਭੂ ਤੇ ਖਨੋਰੀ ਬਾਰਡਰਾਂ ਉਪਰ ਮੋਰਚੇ ਦੀ ਜਿੱਤ ਲਈ ਅਰਦਾਸ ਸਮਾਗਮ ਹੋਣਗੇ । ਇਸਦੇ ਨਾਲ ਹੀ ਉਨ੍ਹਾਂ ਸਮੁਚੇ ਦੇਸ ਵਾਸੀਆਂਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਸਾਹਿਬਾਨ, ਮੰਦਰਾਂ, ਮਸਜਿਦਾਂ ਤੇ ਗਿਰਜਾਘਰਾਂ ਅੰਦਰ ਅਤੇ ਹੋਰ ਧਾਰਮਿਕ ਸੰਸਥਾਨਾ ਵਿਚ ਮੋਰਚੇ ਦੀ ਜਿੱਤ ਲਈ ਅਰਦਾਸ ਕਰਨ ਅਤੇ ਖਨੌਰੀ ਬਾਰਡਰ `ਤੇ ਮਰਨ ਵਰਤ `ਤੇ ਬੈਠੇ ਜਗਜੀਤ ਸਿੰਘ ਡਲੇਵਾਲ ਦੀ ਸਿਹਤਬੰਦੀ ਲਈ ਵੀ ਅਰਦਾਸ ਕਰਨ। ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 12 ਦਸੰਬਰ ਨੂੰ ਮਰਨ ਵਰਤ`ਤੇ ਬੈਠੇ ਕਿਸਾਨ ਨੇਤਾ ਜਗੀਜਤ ਸਿੰਘ ਡਲੇਵਾਲ ਦੇ ਹਕ ਵਿਚ ਸਾਰੇ ਦੇਸ਼ ਵਾਸੀ ਰਾਤਨੂੰ ਇੱਕ ਵੇਲੇ ਦਾ ਖਾਣਾ ਤਿਆਗਣ ਤੇ ਖਾਣਾ ਨਾ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਆਪਣੀ ਫੋਟੋ ਨੂੰ ਸੋਸਲ ਮੀਡੀਆ ਉਪਰ ਸ਼ੇਅਰ ਕਰਨ । ਪੰਧੇਰ ਨੇ ਆਖਿਆ ਕਿ 13 ਸਦੰਬਰ ਨੂੰ ਦੋਵੇ ਬਾਰਡਰਾਂ `ਤੇ ਰੋਸ ਪ੍ਰਦਰਸ਼ਲ ਕਰਾਂਗੇ ਤੇ ਇਸਤੋ ਬਾਅਦ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।
ਸਵਰਨ ਸਿੰਘ ਪੰਧੇਰ ਤੇ ਹੋਰ ਨੇਤਾਵਾਂ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਕਿਸਾਨਾਂ ਨੂੰ ਮਾਰਨ `ਤੇ ਉਤਾਰੂ ਹੋ ਚੁਕੀ ਹੈ । ਸਾਡੇ ਨੇਤਾਵਾਂ ਨੂੰ ਜਿਨਾ ਦੇ ਹੰਝੂ ਗੈਸ ਦੇ ਗੋਲੇ ਲਗੇ ਸਨ, ਉਹ ਗੰਭੀਰ ਜਖਮੀ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਸਦਾ ਦਿੱਤਾ ਕਿ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਚੋਣਾਂ ਆ ਰਹੀਆਂ ਹਨ, ਉਨ੍ਹਾ ਵਿਚ ਭਾਜਪਾ ਦੇ ਨੇਤਾਵਾਂ ਨੂੰ ਕਰਾਰੀ ਹਾਰ ਦਿਤੀ ਜਾਵੇ। ਪੰਧੇਰ ਨੇ ਆਖਿਆ ਕਿ ਹਰਿਆਣਾ ਪੁਲਸ ਕਦੇ ਲਿਸਟ ਮੰਗਦੀ ਹੈ ਤੇ ਕਦੇ ਕੁੱਝ ਮੰਗਦੀ ਹੈ । ਅਸੀ ਲਿਸਟ ਦੇਣ ਲਈ ਤਿਆਰ ਹਾਂ, ਬਸਰਤੇ ਉਹ ਕਿਸਾਂਨਾਂ ਨੂੰ ਪੂਰੀ ਜਾਣਕਾਰੀ ਦੇਣ । ਪੰਧੇਰ ਨੇ ਆਖਿਆ ਕਿ ਬੀ. ਕੇ. ਯੂ. ਸ਼ਹੀਦ ਭਗਤ ਸਿੰਘ ਕਿਸਾਨ ਯੂਨੀਅਨ ਦਾ ਪੇਜ ਵੀ ਕੇਂਦਰ ਸਰਕਾਰ ਨੇ ਬੰਦ ਕਰਵਾ ਦਿਤਾ ਹੈ ਅਤੇ ਕਿਸਾਨ ਨੇਤਾਵਾਂ ਨੂੰ ਵੀ ਅਸਿਧੇ ਢੰਗ ਨਾਲ ਧਮਕੀਆਂ ਆ ਰਹੀਆਂ ਹਨ। ਪੰਧੇਰ ਨੇ ਅਾਿਖਆ ਕਿ ਅਸੀ ਜਿਤਣ ਤੱਕ ਲੜਾਈ ਜਾਰੀ ਰਖਾਂਗੇ ਤੇ 14 ਦਸੰਬਰ ਨੂੰ ਪੂਰੀ ਮਜਬੂਤੀ ਨਾਲ ਦਿਲੀ ਵੱਲ ਕੂਚ ਕੀਤਾ ਜਾਵੇਗਾ ।