ਅਧਿਆਪਕ ਦੇ ਘਰ ਨੇੜਿਓਂ ਗਰਨੇਡ ਮਿਲਿਆ

ਅਧਿਆਪਕ ਦੇ ਘਰ ਨੇੜਿਓਂ ਗਰਨੇਡ ਮਿਲਿਆ

ਅਧਿਆਪਕ ਦੇ ਘਰ ਨੇੜਿਓਂ ਗਰਨੇਡ ਮਿਲਿਆ
ਇੰੰਫਾਲ : ਮਨੀਪੁਰ ਦੇ ਉਰੀਪੋਕ ਖਾਈਦੇਮ ਲੇਈਕਾਈ ਲੇਨ ਇਲਾਕੇ ਵਿੱਚ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਖੋਰਦਰਾਮ ਪ੍ਰਮੋਦ ਦੇ ਘਰ ਨੇੜਿਓਂ ਹੱਥਗੋਲਾ ਮਿਲਿਆ ਹੈ । ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਅਧਿਆਪਕ ਖੋਮਦਰਾਮ (45) ਦੇ ਘਰ ਅੱਗੇ ਹੱਥਗੋਲਾ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਰੱਖਿਆ ਗਿਆ ਸੀ । ਇਹ ਇਲਾਕਾ ਇੰਫਾਲ ਪੱਛਮੀ ਜ਼ਿਲ੍ਹੇ ’ਚ ਇੰਫਾਲ ਥਾਣੇ ਅਧੀਨ ਆਉਂਦਾ ਹੈ । ਪੁਲਸ ਨੇ ਦੱਸਿਆ ਕਿ ਅਧਿਆਪਕ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਸਵੇਰੇ ਇਹ ਹੱਥਗੋਲਾ ਘਰ ਦੇ ਦਰਵਾਜ਼ੇ ਨੇੜਿਓਂ ਮਿਲਿਆ ਅਤੇ ਇਤਲਾਹ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ । ਇਸੇ ਦੌਰਾਨ ਸਥਾਨਕ ਲੋਕਾਂ ਨੇ ਖੋਮਦਰਾਮ ਦੀ ਰਿਹਾਇਸ਼ ਅੱਗੇ ਹੱਥਗੋਲਾ ਰੱਖੇ ਜਾਣ ਖ਼ਿਲਾਫ਼ ਧਰਨਾ ਵੀ ਦਿੱਤਾ ।

Leave a Comment

Your email address will not be published. Required fields are marked *

Scroll to Top