ਹਰਿਆਣਾ ਨੇ ਕਰ ਵੀ ਦਿੱਤਾ ਹੈ 24 ਫ਼ਸਲਾਂ `ਤੇ ਐਮ. ਐਸ. ਪੀ. ਦੇਣ ਦਾ ਨੋਟੀਫਿਕੇਸ਼ਨ ਤੇ ਬਾਕੀ ਵੀ ਕਰਨ : ਸੈਣੀ
ਚੰਡੀਗੜ੍ਹ : ਕਿਸਾਨਾਂ ਨੂੰ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀ ਫਸਲਾਂ ਦਾ ਮੁੱਲ ਐਮ. ਐਸ. ਪੀ. ਦੇ ਆਧਾਰ ਤੇ ਦੇਣ ਵਿਚ ਪਹਿਲ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਵਲੋਂ 24 ਫ਼ਸਲਾਂ `ਤੇ ਐਮ. ਐਸ. ਪੀ. ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਹੁਣ ਹਿਮਾਚਲ, ਪੰਜਾਬ, ਦਿੱਲੀ, ਕਰਨਾਟਕ, ਤੇਲੰਗਾਨਾ ਦੀਆਂ ਸਰਕਾਰਾਂ ਨੂੰ ਵੀ ਐਮ. ਐਸ. ਪੀ. ਦੀ ਗਰੰਟੀ ਕਿਸਾਨਾਂ ਭਰਾਵਾਂ ਨੂੰ ਦੇਣੀ ਚਾਹੀਦੀ ਹੈ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰਾਂ ਸਿਆਸਤ ਨਾ ਕਰਨ ਬਲਕਿ ਕਿਸਾਨਾਂ ਦੀ ਮਦਦ ਕਰਨ ।