ਹਾਸਿ਼ਮ ਬਾਬਾ ਗੈਂਗ ਸ਼ੂਟਰ ਸੋਨੂੰ ਮਟਕਾ ਐਨਕਾਊਂਟਰ `ਚ ਅਖੀਰਕਾਰ ਗਿਆ ਮਾਰਿਆ
ਨਵੀਂ ਦਿੱਲੀ : ਬਦਨਾਮ ਸੋਨੂੰ ਮਟਕਾ ਦੀ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਅਤੇ ਯੂ. ਪੀ. ਐਸ. ਟੀ. ਐਫ. ਦੀ ਸਾਂਝੀ ਕਾਰਵਾਈ ਦੌਰਾਨ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ। ਸੋਨੂੰ ਮਟਕਾ ਹਾਸ਼ਮ ਬਾਬਾ ਗੈਂਗ ਦਾ ਸ਼ੂਟਰ ਸੀ ਅਤੇ ਉਸ ਨੇ ਦੀਵਾਲੀ ਦੀ ਰਾਤ ਚਾਚੇ-ਭਤੀਜੇ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸੋਨੂੰ ਮਟਕਾ ਦੇ ਮੇਰਠ ਵਿੱਚ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸ਼ਨੀਵਾਰ ਤੜਕੇ ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਘੇਰਾਬੰਦੀ ਕੀਤੀ ਅਤੇ ਦੋਵਾਂ ਪਾਸਿਆਂ ਤੋਂ ਕਈ ਰਾਉਂਡ ਗੋਲੀਬਾਰੀ ਹੋਈ। ਦਿੱਲੀ ਪੁਲਿਸ ਅਤੇ ਯੂਪੀਐਸਟੀਐਫ ਦੇ ਸਪੈਸ਼ਲ ਸੈੱਲ ਨੇ ਮੇਰਠ ਵਿੱਚ ਗੈਂਗਸਟਰ ਸੋਨੂੰ ਉਰਫ਼ ਮਟਕਾ ਦਾ ਮੁਕਾਬਲਾ ਕਰਕੇ ਉਸ ਨੂੰ ਮਾਰ ਦਿੱਤਾ ਹੈ।
ਸੋਨੂੰ ਮਟਕਾ ਨੇ ਦੀਵਾਲੀ ਵਾਲੇ ਦਿਨ ਸ਼ਾਹਦਰਾ ਇਲਾਕੇ `ਚ ਚਾਚੇ-ਭਤੀਜੇ ਨੂੰ ਗੋਲੀ ਮਾਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਅਪਰਾਧੀ ਸੋਨੂੰ ਫਰਾਰ ਸੀ। ਦਿੱਲੀ ਪੁਲਿਸ ਅਤੇ ਯੂ. ਪੀ. ਐਸ. ਟੀ. ਐਫ. ਦੇ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਸੋਨੂੰ ਮਟਕਾ ਮੇਰਠ ਆਉਣ ਵਾਲਾ ਹੈ, ਜਿਸ ਤੋਂ ਬਾਅਦ ਯੂਪੀ ਐਸਟੀਐਫ ਅਤੇ ਸਪੈਸ਼ਲ ਸੈੱਲ ਨੇ ਸਾਂਝਾ ਆਪ੍ਰੇਸ਼ਨ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਜਾਲ ਵਿਛਾ ਦਿੱਤਾ ਅਤੇ ਜਿਵੇਂ ਹੀ ਉਨ੍ਹਾਂ ਨੇ ਸੋਨੂੰ ਮਟਕਾ ਨੂੰ ਆਉਂਦਾ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸੋਨੂੰ ਨੇ ਪੁਲਿਸ ਟੀਮ `ਤੇ ਗੋਲੀ ਚਲਾ ਦਿੱਤੀ, ਜਿਸ ਦਾ ਜਵਾਬ ਦਿੰਦੇ ਹੋਏ ਪੁਲਸ ਟੀਮ ਨੇ ਵੀ ਗੋਲੀ ਚਲਾ ਦਿਤੀ ਜਿਸ ਵਿਚ ਸੋਨੂੰ ਮਟਕਾ ਦੀ ਮੌਤ ਹੋ ਗਈ।ਸੋਨੂੰ ਉਰਫ਼ ਮਟਕਾ ਹਾਸ਼ਿਮ ਬਾਬਾ ਗੈਂਗ ਦਾ ਸ਼ੂਟਰ ਸੀ ਅਤੇ ਉਸ ਖ਼ਿਲਾਫ਼ ਦਿੱਲੀ ਅਤੇ ਯੂ. ਪੀ. ਵਿੱਚ ਦਰਜਨ ਦੇ ਕਰੀਬ ਕਤਲ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ। ਪੁਲਿਸ ਨੇ ਗੈਂਗਸਟਰ ਸੋਨੂੰ ਉਰਫ਼ ਮਟਕਾ `ਤੇ 50,000 ਰੁਪਏ ਦਾ ਇਨਾਮ ਵੀ ਰੱਖਿਆ ਸੀ ।