ਲੁਧਿਆਣਾ ਵਿਖੇ ਉੱਚ ਪੱਧਰੀ ਕੁਕਾ ਡਾਇਗਨੋਸਟਿਕ ਸੈਂਟਰ ਸੈਂਟਰ ਦਾ ਸ਼ੁਭਾਰੰਭ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਖੇ ਕੁਕਾ ਡਾਇਗਨੋਸਟਿਕ ਸੈਂਟਰ, ਜੋ ਖੇਤਰ ਵਿੱਚ ਅਲਟਰਾਸਾਊਂਡ, ਐਕਸ-ਰੇ, ਸੀਟੀ, ਐਮ. ਆਰ. ਆਈ., ਮੈਮੋਗ੍ਰਾਫੀ ਅਤੇ ਲੈਬ ਸੇਵਾਵਾਂ ਵਰਗੀਆਂ ਵਧੀਆ ਡਾਇਗਨੋਸਟਿਕ ਸਹੂਲਤਾਂ ਬਹੁਤ ਹੀ ਸਸਤੀ ਕੀਮਤਾਂ ‘ਤੇ ਪ੍ਰਦਾਨ ਕਰਨ ਲਈ ਮਸ਼ਹੂਰ ਹੈ, ਨੇ ਅੱਜ ਆਪਣੇ ਉੱਚ ਪੱਧਰੀ ਅਪਗ੍ਰੇਡ ਯੂਨਿਟ ਦਾ ਸ਼ੁਭਾਰੰਭ ਕੀਤਾ । ਡਾ. ਪ੍ਰਸ਼ਾਂਤ ਅਰੋੜਾ ਨੇ ਕਿਹਾ ਕਿ ਸਾਡੇ ਸੈਂਟਰ ਨੇ ਖੇਤਰ ਦੇ ਲੋਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ । ਹੁਣ ਨਵੇਂ ਅਪਗ੍ਰੇਡ ਯੂਨਿਟ ਦੇ ਨਾਲ ਅਸੀਂ ਮਰੀਜ਼ਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਸਹੀ ਸੇਵਾਵਾਂ ਚੈਰਿਟੇਬਲ ਦਰਾਂ ‘ਤੇ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇ ਦੌਰ ਵਿੱਚ, ਜਦੋਂ ਡਾਇਗਨੋਸਟਿਕ ਬਿਮਾਰੀਆਂ ਦੇ ਇਲਾਜ ਲਈ ਇੱਕ ਮੁੱਖ ਸਾਧਨ ਬਣ ਗਿਆ ਹੈ, ਸਾਨੂੰ ਮਾਣ ਹੈ ਕਿ ਸਾਡਾ ਨਵਾਂ ਯੂਨਿਟ ਬਿਹਤਰੀਨ ਮਸ਼ੀਨਾਂ ਅਤੇ ਅਨੁਭਵੀ ਡਾਕਟਰਾਂ ਦੀ ਟੀਮ ਨਾਲ ਸਜਿਆ ਹੋਇਆ ਹੈ । 30 ਸਾਲ ਤੋਂ ਵੱਧ ਪੁਰਾਣਾ ਇਹ ਸੈਂਟਰ ਹੁਣ ਤੱਕ ਚਾਰ ਲੱਖ ਤੋਂ ਵੱਧ ਮਰੀਜ਼ਾਂ ਨੂੰ ਸਸਤੀ ਡਾਇਗਨੋਸਟਿਕ ਸਹੂਲਤਾਂ ਪ੍ਰਦਾਨ ਕਰ ਚੁੱਕਾ ਹੈ। ਸੈਂਟਰ ਦੀ ਨਵੀਂ ਸਹੂਲਤਾਂ ਮਰੀਜ਼ਾਂ ਦੀ ਦੇਖਭਾਲ ਅਤੇ ਆਰਾਮ ਨੂੰ ਪ੍ਰਾਥਮਿਕਤਾ ਦੇਣ ਲਈ ਇੱਕ ਵਰਦਾਨ ਸਾਬਤ ਹੋ ਰਹੀਆਂ ਹਨ।
ਡਾ. ਓ.ਪੀ. ਅਰੋੜਾ ਨੇ ਦੱਸਿਆ ਕਿ ਸਾਡੇ ਸੈਂਟਰ ਨੇ ਡਾਕਟਰਾਂ ਅਤੇ ਮਰੀਜ਼ਾਂ ਵਿੱਚ ਇੱਕ ਮਜ਼ਬੂਤ ਸਾਖ ਬਣਾਈ ਹੈ, ਜਿਸ ਨੇ ਸਾਨੂੰ ਹਮੇਸ਼ਾਂ ਆਪਣੇ ਹੁਨਰ ਅਤੇ ਸਾਜ਼ੋ-ਸਾਮਾਨ ਨੂੰ ਅਪਗ੍ਰੇਡ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸੇ ਕਾਰਨ ਅਸੀਂ ਅੱਜ ਇੱਕ ਵੱਖਰਾ ਅਤੇ ਸਪੇਸ਼ਲ ਸੈਂਟਰ ਬਣ ਕੇ ਸਾਹਮਣੇ ਆਏ ਹਾਂ। ਸਾਡੇ ਸੈਂਟਰ ਵਿੱਚ ਜਰਮਨੀ ਦੀ ਸੀਮੇਨਸ, ਅਮਰੀਕਾ ਦੀ ਜੀਈ ਅਤੇ ਕੋਰੀਆ ਦੀ ਸੈਮਸੰਗ ਹੈਲਥ ਦੇ ਅਤਿ ਆਧੁਨਿਕ ਸਾਜ਼ੋ-ਸਾਮਾਨ ਵਰਤੇ ਗਏ ਹਨ। ਡਾ. ਨੀਲਮ ਅਰੋੜਾ ਨੇ ਕਿਹਾ ਕਿ ਅਸੀਂ ਖੇਤਰ ਦੇ ਲੋਕਾਂ ਦੀ ਸੇਵਾ ਲਈ ਆਪਣੇ ਸਾਰੇ ਯਤਨ ਕਰ ਰਹੇ ਹਾਂ । ਡਾ. ਲੇਖਾ ਸਚਦੇਵ ਨੇ ਜਾਣਕਾਰੀ ਦਿੱਤੀ ਕਿ ਸਾਡਾ ਸੈਂਟਰ ਕਈ ਚੈਰਿਟੇਬਲ ਸੰਸਥਾਵਾਂ ਦੇ ਨਾਲ ਮਿਲ ਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਦੀ ਯੋਜਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਸਾਡਾ ਸੈਂਟਰ ਜਲਦ ਹੀ ਆਪਣੇ ਢਾਂਚੇ ਅਤੇ ਟਚਪੌਇੰਟਸ ਦਾ ਵਿਸਥਾਰ ਕਰੇਗਾ ।