ਡੇਢ ਸਾਲ ’ਚ ਰਿਕਾਰਡ ਨੌਕਰੀਆਂ ਦਿੱਤੀਆਂ : ਮੋਦੀ
ਨਵੀਂ ਦਿੱਲੀ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੰਘੇ ਡੇਢ ਸਾਲ ’ਚ ਨੌਜਵਾਨਾਂ ਨੂੰ ਲਗਪਗ 10 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਹਨ, ਜਿਹੜਾ ਰਿਕਾਰਡ ਹੈ। ਵਰਚੁਅਲ ਸਮਾਗਮ ‘ਰੁਜ਼ਗਾਰ ਮੇਲਾ’ ਰਾਹੀਂ ਲਗਭਗ 71,000 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮਗਰੋਂ ਮੋਦੀ ਨੇ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਤਰ੍ਹਾਂ ‘ਮਿਸ਼ਨ ਮੋਡ’ ਵਿੱਚ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਮੁਹੱਈਆਂ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਨੌਜਵਾਨ ਆਬਾਦੀ ਸਰਕਾਰ ਦੀਆਂ ਨੀਤੀਆਂ ਦੇ ਕੇਂਦਰ ਵਿੱਚ ਹੈ ਅਤੇ ਭਰਤੀ ਪ੍ਰਕਿਰਿਆ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਚਲਾਈ ਜਾ ਰਹੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਰੁਜ਼ਗਾਰ ਮੇਲੇ’ ਨੌਜਵਾਨਾਂ ਦੀ ਸ਼ਕਤੀਕਰਨ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਉਨ੍ਹਾਂ ਦੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹ ਰਹੇ ਹਨ। ਭਾਰਤ ਦਾ ਯੂੁਥ ਅੱਜ ਨਵੇਂ ਵਿਸ਼ਵਾਸ ਨਾਲ ਲਬਰੇਜ਼ ਹੈ ਤੇ ਹਰ ਸੈਕਟਰ ’ਚ ਮੱਲਾਂ ਮਾਰ ਰਿਹਾ ਹੈ ।