ਬੋਰਵੈੱਲ `ਚ ਡਿੱਗੀ 3 ਸਾਲਾ ਚੇਤਨਾ ਨੂੰ ਬਚਾਉਣ ਲਈ ਪਿਛਲੇ 65 ਘੰਟਿਆਂ ਤੋਂ ਬਚਾਅ ਕਾਰਜ ਜਾਰੀ
ਰਾਜਸਥਾਨ : ਭਾਰਤ ਦੇਸ਼ ਦੇ ਜਿ਼ਲਾ ਕੋਟਪੁਤਲੀ ਦੇ ਕੀਰਤਪੁਰਾ ਪਿੰਡ `ਚ ਬੋਰਵੈੱਲ `ਚ ਡਿੱਗੀ 3 ਸਾਲਾ ਚੇਤਨਾ ਨੂੰ ਬਚਾਉਣ ਲਈ ਪਿਛਲੇ 65 ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ। ਬੱਚੀ ਨੂੰ ਬਚਾਉਣ ਲਈ ਐਨ. ਡੀ. ਆਰ. ਐਫ. ਅਤੇ ਐਸ. ਡੀ. ਆਰ. ਐਫ. ਟੀਮਾਂ ਪਲਾਨ ਏ ਅਤੇ ਪਲਾਨ ਬੀ ਤੇ ਕੰਮ ਕਰ ਰਹੀਆਂ ਹਨ ਤੇ ਪਲਾਨ ਏ ਦੇ ਨਾਕਾਮਯਾਬ ਹੋਣ ਤੋਂ ਬਾਅਦ ਹਾਲ ਦੀ ਘੜੀ ਪਲਾਨ ਬੀ ਤੇ ਕੰਮ ਜਾਰੀ ਹੈ । ਬੱਚੀ ਨੂੰ ਬਚਾਉਣ ਲਈ ਸ਼ੁਰੂ ਕੀਤੇ ਗਏ ਪਲਾਨ ਬੀ. ਤਹਿਤ ਪਾਈਲਿੰਗ ਮਸ਼ੀਨ ਨਾਲ ਬੋਰਵੈੱਲ ਦੇ ਨੇੜੇ ਹੋਲ ਵਿਚ ਲੋਹੇ ਦੀਆਂ ਵੱਡੀਆਂ ਪਾਈਪਾਂ ਪਾ ਦਿਤੀਆਂ ਗਈਆਂ ਹਨ , ਜਿਸ ਨਾਲ 140 ਫੁੱਟ ਦੀ ਖੁਦਾਈ ਕੀਤੀ ਜਾ ਚੁਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੱਟਾਨਾਂ ਦੇ ਆਉਣ ਕਾਰਨ ਮਸ਼ੀਨ ਬਦਲ ਦਿਤੀ ਗਈ ਸੀ, ਜਿਸ ਕਾਰਨ ਕਰੀਬ 2 ਘੰਟੇ ਪੁੱਟਣ ਦਾ ਕੰਮ ਰੁਕਿਆ ਰਿਹਾ । ਕੋਟਪੁਤਲੀ ਕਲੈਕਟਰ ਕਲਪਨਾ ਅਗਰਵਾਲ ਜੋ ਕਿ ਬੀਤੇ ਦਿਨੀਂ ਬੁਧਵਾਰ ਦੇਰ ਰਾਤ ਮੌਕੇ `ਤੇ ਪਹੁੰਚੀ ਬਚਾਅ ਕਾਰਜ ਦੀ ਜਾਣਕਾਰੀ ਲੈ ਕੇ ਸਵੇਰੇ 5 ਵਜੇ ਦੁਬਾਰਾ ਮੌਕੇ `ਤੇ ਪਹੁੰਚੀ ਦੇ ਨਾਲ ਪੁਲਸ ਸੁਪਰਡੈਂਟ ਵੀ ਮੌਕੇ `ਤੇ ਮੌਜੂਦ ਹਨ। ਜਿਲ੍ਹਾ ਕੁਲੈਕਟਰ ਨੇ ਕਿਹਾ ਕਿ ਬਚਾਅ ਕਾਰਜਾਂ ਵਿਚ ਜ਼ਰੂਰੀ ਸਾਰੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਛੇਤੀ ਲੜਕੀ ਨੂੰ ਬਾਹਰ ਕੱਢਿਆ ਜਾ ਸਕੇ ।