ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀ ਆਮ ਚੋਣਾਂ ਹੋਣਗੀਆਂ 19 ਜਨਵਰੀ ਨੂੰ
ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਆਮ ਚੋਣਾਂ ਦਾ ਪ੍ਰੋਗਰਾਮ ਮੰਗਲਵਾਰ ਜਾਰੀ ਕੀਤੇ ਜਾਣ ਦੇ ਚਲਦਿਆਂ ਇਹ ਚੋਣਾਂ 40 ਵਾਰਡਾਂ ਵਿਚ 19 ਜਨਵਰੀ 2025 ਨੂੰ ਹੋਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਚ. ਐਸ. ਭੱਲਾ ਨੇ ਦੱਸਿਆ ਕਿ ਨਾਮਜ਼ਦਗੀਆਂ ਸੱਦਣ ਦੀ ਸੂਚਨਾ ਰਿਟਰਨਿੰਗ ਅਫ਼ਸਰ ਵੱਲੋਂ 18 ਦਸੰਬਰ 2024 ਨੂੰ ਪ੍ਰਕਾਸਿ਼ਤ ਕੀਤੀ ਜਾਵੇਗੀ। ਇਸ ਤੋਂ ਬਾਅਦ 20 ਦਸੰਬਰ ਤੋਂ 28 ਦਸੰਬਰ 2024 ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਇਸ ਤੋਂ ਬਾਅਦ, 30 ਦਸੰਬਰ ਨੂੰ ਛਾਂਟੀ ਕੀਤੀ ਜਾਵੇਗੀ ਅਤੇ 2 ਜਨਵਰੀ 2025 ਨੂੰ ਦੁਪਹਿਰ 3 ਵਜੇ ਤੱਕ ਵਾਪਸੀ ਕੀਤੀ ਜਾ ਸਕਦੀ ਹੈ। ਫਿਰ ਸ਼ਾਮ 3 ਵਜੇ ਤੋਂ ਬਾਅਦ ਉਸੇ ਦਿਨ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ, ਜੇਕਰ ਲੋੜ ਪਈ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 19 ਜਨਵਰੀ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਈਆਂ ਜਾਣਗੀਆਂ। ਵੋਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਬੂਥ `ਤੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।