ਆਪ ਵੱਲੋਂ ਮਿਊਨਸਿਪਲ ਚੋਣਾਂ ਵਿੱਚ ਕੀਤੇ ਧੱਕੇ ਦਾ ਜਵਾਬ ਜਨਤਾ ਦੇਵੇਗੀ : ਐਡ. ਗੁਰਵਿੰਦਰ ਕਾਂਸਲ
ਪਟਿਆਲਾ : ਪਿਛਲੇ ਦਿਨੀ ਮਿਊਨਸਿਪਲ ਚੋਣਾਂ ਵਿੱਚ ਉਮੀਦਵਾਰਾਂ ਦੇ ਕਾਗਜ਼ ਭਰਨ ਸਮੇ ਆਪ ਪਾਰਟੀ ਵੱਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਸਰੇਆਮ ਧੱਕਾ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ ਅਤੇ ਉਹਨਾਂ ਦੀ ਟੀਮ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਆਪ ਪਾਰਟੀ ਵੱਲੋਂ ਸਰੇਆਮ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ । ਵਿਰੋਧੀ ਉਮੀਦਵਾਰਾਂ ਨੂੰ ਕਾਗਜ ਭਰਨ ਤੋਂ ਰੋਕਿਆ ਗਿਆ ਅਤੇ ਕਈ ਉਮੀਦਵਾਰਾਂ ਦੇ ਕਾਗਜ਼ ਕੁਝ ਅਣਪਛਾਤੇ ਲੋਕਾਂ ਵੱਲੋਂ ਖੋਹ ਕੇ ਫਾੜ ਦਿੱਤੇ ਗਏ, ਜਿਸ ਨਾਲ ਉਹ ਉਮੀਦਵਾਰ ਆਪਣਾ ਨੋਮੀਨੇਸ਼ਨ ਪੇਪਰ ਸਮੇਂ ਸਿਰ ਨਹੀਂ ਦਾਖਲ ਕਰ ਪਾਏ, ਜਿਸ ਨਾਲ ਕਈ ਵਾਰਡਾਂ ਵਿੱਚ ਆਪ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਹੀ ਚੋਣ ਜਿੱਤ ਗਏ । ਉਨਾਂ ਕਿਹਾ ਕਿ ਆਪ ਵੱਲੋਂ ਮਿਊਨਸਿਪਲ ਚੋਣਾਂ ਵਿੱਚ ਕੀਤੇ ਜਾ ਰਹੇ ਧੱਕੇ ਦਾ ਜਵਾਬ ਜਨਤਾ ਆਗਾਮੀ 21 ਦਸੰਬਰ ਨੂੰ ਦੇਵੇਗੀ। ਇਸ ਸਾਰੇ ਮਾਮਲੇ ਦੀ ਜਾਣਕਾਰੀ ਉਹਨਾਂ ਨੇ ਪਾਰਟੀ ਹਾਈਕਮਾਂਡ ਨੂੰ ਵਿਸਥਾਰ ਨਾਲ ਦੇ ਦਿੱਤੀ ਹੈ । ਉਨਾਂ ਕਿਹਾ ਕਿ ਉਹ ਅਤੇ ਉਹਨਾਂ ਦੀ ਟੀਮ ਭਾਰਤੀ ਜਨਤਾ ਪਾਰਟੀ ਦੇ ਹਰ ਉਮੀਦਵਾਰਾਂ ਨਾਲ ਖੜੀ ਹੈ ਅਤੇ ਲੋੜ ਪੈਣ ਤੇ ਉਮੀਦਵਾਰਾਂ ਨਾਲ ਘਰ ਘਰ ਜਾ ਕੇ ਚੋਣ ਪ੍ਰਚਾਰ ਵੀ ਕਰੇਗੀ । ਇਸ ਮੌਕੇ ਮਦਨ ਲਾਲ ਕਾਂਸਲ, ਸ਼ਾਮ ਲਾਲ ਮਿੱਤਲ, ਵਡੇਰਾ ਜੀ, ਯਾਦਵਿੰਦਰ ਕਾਂਸਲ, ਅਸ਼ਵਨੀ ਭਾਂਬਰੀ, ਦੀਸ਼ਾਂਤ ਕਾਂਸਲ, ਆਯੂਸ਼ ਭਾਂਬਰੀ, ਨੀਰਜ ਕੁਮਾਰ, ਸਾਹਿਲ ਗੋਇਲ ਅਤੇ ਵਿਕਾਸ ਮਿੱਤਲ ਆਦਿ ਹਾਜ਼ਰ ਸਨ।