ਪਟਿਆਲਾ ਵਿਖੇ ਨਗਰ ਨਿਗਮ ਚੋਣਾਂ ਵਿਚ ਨਾਮਜ਼ਦਗੀ ਫਾਰਮ ਦਾਖਲ ਕਰਨ ਦੋ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵਿੱਚ ਹੋਈ ਤੂੰ ਤੂੰ ਮੈਂ ਮੈਂ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਨਗਰ ਨਿਗਮ ਚੋਣਾਂ ਵਿਚ ਨਾਮਜ਼ਦਗੀ ਫਾਰਮ ਦਾਖਲ ਕਰਨ ਵੇਲੇ ਪਟਿਆਲਾ ਦੇ ਮਿੰਨੀ
ਸਕੱਤਰੇਤ ਵਿਖੇ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ (ਬਸਪਾ) ਦੇ ਲੀਡਰਾਂ ਵਿੱਚ ਤਕਰਾਰਬਾਜ਼ੀ ਹੋਈ। ਦੋਹਾਂ ਪਾਰਟੀਆਂ ਦੇ ਲੀਡਰਾਂ ਨੇ ਇੱਕ ਦੂਜੇ ਉੱਤੇ ਦੁਸ਼ਨਬਾਜ਼ੀ ਕੀਤੀ। ਇਸ ਮੌਕੇ ਭਾਜਪਾ ਦੇ ਲੀਡਰ ਰਵਨੀਤ ਬਿੱਟੂ ਨੇ ਆਖਿਆ ਕਿ ਭਾਜਪਾ ਦੇ ਉਮੀਦਵਾਰ ਜੋ ਨਗਰ ਨਿਗਮ ਚੋਣਾਂ ਲਈ ਫਾਰਮ ਦਾਖਲ ਕਰਨ ਲਈ ਆਏ ਸਨ ਆਪ ਪਾਰਟੀ ਦੇ ਬੰਦਿਆਂ ਨੇ ਫਾਰਮ ਦਾਖਲ ਕਰਨ ਤੋਂ ਪਹਿਲਾਂ ਹੀ ਫਾੜ ਦਿੱਤੇ ਜੋ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋਇਆ ਹੈ ਕਿਉਂਕਿ ਉਸ ਸਮੇਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ। ਦੂਜੇ ਪਾਸੇ ਆਪ ਦੇ ਲੀਡਰ ਗੁਰਜੀਤ ਸਿੰਘ ਸਾਹਨੀ ਦਾ ਕਹਿਣਾ ਸੀ ਕਿ ਭਾਜਪਾ ਨੇ ਆਪਣੀ ਹਾਰ ਨੂੰ ਦੇਖਦਿਆਂ ਹੋਇਆਂ ਆਪਣੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਹੀ ਸਿਰਫ਼ ਰੋਲਾ ਪਾਉਣ ਲਈ ਤੇ ਆਪ ਪਾਰਟੀ ਨੂੰ ਬਦਨਾਮ ਕਰਨ ਲਈ ਆਪਣੇ ਕਾਗਜ਼ ਆਪ ਹੀ ਫਾੜ ਦਿੱਤੇ। ਇਸ ਤਰ੍ਹਾਂ ਆਪਸ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਹੱਥੋਂਪਾਈ ਹੋਣ ਤੱਕ ਦੀ ਨੌਬਤ ਵੀ ਆਈ । ਭਾਰਤੀ ਜਨਤਾ ਪਾਰਟੀ ਦੇ ਲੀਡਰ ਰਵਨੀਤ ਬਿੱਟੂ, ਹਰਜੀਤ ਸਿੰਘ ਗਰੇਵਾਲ ਸਾਬਕਾ, ਐਮ. ਪੀ. ਪ੍ਰਨੀਤ ਕੌਰ, ਪੰਜਾਬ ਮਹਿਲਾ ਭਾਜਪਾ ਪ੍ਰਧਾਨ ਜੈ ਇੰਦਰ ਕੌਰ ਅਤੇ ਹੋਰ ਲੀਡਰ ਐਸ. ਐਸ. ਪੀ. ਦਫਤਰ ਵਿੱਚ ਮੌਜੂਦ ਰਹੇ, ਜਿਨਾਂ ਨੇ ਦੱਸਿਆ ਕਿ ਜਿਸ ਨੇ ਉਹਨਾਂ ਨੇ ਕਾਗਜ਼ ਫਾੜੇ ਹਨ ਉਹ 20-25 ਮੁਕੱਦਮੇ ਵਿੱਚ ਸ਼ਾਮਲ ਹੈ ਅਤੇ ਉਸ ਦੇ ਬਰਖਿਲਾਫ ਲਿਖਤੀ ਸਿ਼ਕਾਇਤ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਆਪ ਪਾਰਟੀ ਦੇ ਲੀਡਰਾਂ ਨੇ ਕਿਹਾ ਕੇ ਇਹ ਪੁਰਾਣੇ ਖਿਡਾਰੀ ਹਨ ਅਤੇ ਰੌਲਾ ਪਾ ਕੇ ਪੁਰਾਣੇ ਤਰੀਕੇ ਵਰਤ ਕੇ ਜਿੱਤਣਾ ਚਾਹੁੰਦੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਦੋਨਾਂ ਪਾਸਿਆਂ ਤੋਂ ਸਿ਼ਕਾਇਤ ਲੈ ਕੇ ਪੜ੍ਹਤਾਲ ਕਰਕੇ ਫਿਰ ਕੋਈ ਕਾਰਵਾਈ ਕੀਤੀ ਜਾਵੇਗੀ ।