ਜਦੋਂ ਆਲਮੀ ਚੇਤਨਾ ’ਚ ਵਧੇਰੇ ਡੂੰਘਿਆਈ ਆ ਜਾਂਦੀ ਹੈ ਤਾਂ ਇਸ ਦੇ ਨਤੀਜੇ ਹੋਰ ਗਹਿਰ-ਗੰਭੀਰ ਹੋ ਜਾਂਦੇ ਹਨ : ਜੈਸ਼ੰਕਰ
ਮੁੰਬਈ, 22 ਦਸੰਬਰ : ਭਾਰਤ ਦੇਸ਼ ਦੇ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਜਦੋਂ ਆਲਮੀ ਚੇਤਨਾ ’ਚ ਵਧੇਰੇ ਡੂੰਘਿਆਈ ਆ ਜਾਂਦੀ ਹੈ ਤਾਂ ਇਸ ਦੇ ਨਤੀਜੇ ਹੋਰ ਗਹਿਰ-ਗੰਭੀਰ ਹੋ ਜਾਂਦੇ ਹਨ ਤੇ ਭਾਰਤ ਆਪਣੇ ਫ਼ੈਸਲਿਆਂ ’ਤੇ ਹੋਰਾਂ ਨੂੰ ਵੀਟੋ ਦੀ ਕਦੇ ਵੀ ਇਜਾਜ਼ਤ ਨਹੀਂ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਭਾਰਤ ਆਲਮੀ ਭਲਾਈ ਅਤੇ ਕੌਮੀ ਹਿੱਤ ’ਚ ਜੋ ਵੀ ਸਹੀ ਹੋਵੇਗਾ, ਉਹ ਕਰੇਗਾ। ਸਮਾਗਮ ਦੌਰਾਨ ਵੀਡੀਓ ਸੁਨੇਹੇ ’ਚ ਜੈਸ਼ੰਕਰ ਨੇ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਹਾਨੀਕਾਰਕ ਆਦਤਾਂ, ਤਣਾਅਗ੍ਰਸਤ ਜੀਵਨ ਜਾਚ ਜਾਂ ਹੋਰ ਮਸਲਿਆਂ ਨਾਲ ਜੂਝ ਰਹੀ ਹੈ ਤਾਂ ਭਾਰਤ ਦੀ ਵਿਰਾਸਤ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਜਦੋਂ ਤੱਕ ਲੋਕ ਆਪਣੇ ਮੁਲਕ ’ਤੇ ਮਾਣ ਮਹਿਸੂਸ ਕਰਨਾ ਸ਼ੁਰੂ ਨਹੀਂ ਕਰਦੇ, ਉਦੋਂ ਤੱਕ ਦੁਨੀਆ ਨੂੰ ਇਸ ਦਾ ਪਤਾ ਨਹੀਂ ਲੱਗੇਗਾ।