ਬਰਾਤ ਲੈ ਕੇ ਆਏ ਲਾੜੇ ਨਾਲ ਆਖਰ ਕਿਉਂ ਨਹੀਂ ਤੁਰੀ ਲਾੜੀ
ਤਰਨ ਤਾਰਨ : ਪੰਜਾਬ ਦੇ ਸ਼ਹਿਰ ਤਰਨਤਾਰਨ ਦੇ ਪਿੰਡ ਬਾਠ ਦਾ ਰਹਿਣ ਵਾਲੇ ਨੌਜਵਾਨ ਹਰਮਨਪ੍ਰੀਤ ਸਿੰਘ ਜਿਸਨੂੰ ਕਿ ਪਿੰਡ ਠੱਠੀ ਖਾਰਾ ਦੀ ਰਹਿਣ ਵਾਲੀ ਲੜਕੀ ਨਾਲ ਪਿਆਰ ਹੋ ਗਿਆ ਸੀ ਅਤੇ ਇਹ ਪਿਆਰ ਭਰੀ ਦੋਸਤੀ ਲੜਕੇ ਦੇ ਦੱਸਣ ਮੁਤਾਬਕ ਪਿਛਲੇ 8 ਸਾਲਾਂ ਤੋਂ ਲਗਾਤਾਰ ਚੱਲ ਵੀ ਰਹੀ ਸੀ । ਲੜਕੇ ਦੇ ਦੱਸਣ ਮੁਤਾਬਕ ਉਸਨੂੰ 8 ਸਾਲ ਤੱਕ ਲੜਕੀ ਨੇ ਉਸ ਨਾਲ ਵਿਆਹ ਕਰਵਾਉਣ ਲਈ ਮਜ਼ਬੂਰ ਕੀਤਾ ਅਤੇ 14 ਦਸੰਬਰ ਨੂੰ ਲੜਕੀ ਦੇ ਪਰਿਵਾਰ ਵਾਲੇ ਵੀ ਮੇਰਾ ਵਿਆਹ ਕਰਵਾਉਣ ਲਈ ਮੇਰੇ ਘਰ ਆਏ, ਪਰ ਜਦੋਂ ਮੈਂ ਵਿਆਹ ਦੀ ਬਰਾਤ ਲੈ ਕੇ ਆਇਆ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ । ਦੂਜੇ ਪਾਸੇ ਲੜਕੇ ਨੇ ਆਪਣੇ ਪਰਿਵਾਰ ਸਮੇਤ ਥਾਣਾ ਸਿਟੀ ਵਿਖੇ ਪਹੁੰਚ ਕੇ ਕੈਮਰਿਆਂ ਦੇ ਸਾਹਮਣੇ ਨਾ ਆਉਣ ਲਈ ਕਿਹਾ ਅਤੇ ਇਹ ਮਾਮਲਾ ਇੰਨਾ ਵੱਧ ਗਿਆ ਕਿ ਲੜਕੀ ਦੇ ਪਰਿਵਾਰ ਕੋਲ ਕੁਝ ਵੀ ਠੋਸ ਕਹਿਣ ਲਈ ਸ਼ਬਦ ਨਹੀਂ ਸਨ।ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੇ ਪਰਿਵਾਰ ਵੱਲੋਂ ਵੀ ਸ਼ਿਕਾਇਤ ਮਿਲੀ ਹੈ, ਦੋਵਾਂ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ।