ਨਗਰ ਨਿਗਮ ਚੋਣਾਂ ਚ ਜਿੱਤ ਤੋਂ ਬਾਅਦ ਬਣਾਏਗੀ ਨਮੂਨੇ ਦਾ ਸ਼ਹਿਰ : ਤੇਜਿੰਦਰ ਮਹਿਤਾ
– ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਸ਼ਹਿਰ ‘ਚ ਕਢਿਆ ਰੋਡ ਸ਼ੋਅ, ਸ਼ਹਿਰ ਵਾਸੀਆਂ ਨੇ ਦਿੱਤਾ ਸਮਰਥਨ
ਪਟਿਆਲਾ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਪਟਿਆਲਾ ਵਿਖੇ ਚੋਣ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਤੇ ਵਾਰਡ 34 ਦੇ ਕੌਂਸਲਰ ਉਮੀਦਵਾਰ ਤੇਜਿੰਦਰ ਮਹਿਤਾ ਦੀ ਅਗੁਵਾਈ ‘ਚ ਸ਼ਹਿਰ ਇਕ ਰੋਡ ਕਢਿਆ ਗਿਆ।ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ,ਸਿਹਤ ਮੰਤਰੀ, ਪੰਜਾਬ ਡਾ ਬਲਬੀਰ ਸਿੰਘ ,ਪਟਿਆਲਾ ਚੋਣ ਇੰਚਾਰਜ ਵਰਿੰਦਰ ਗੋਇਲ ਪਟਿਆਲਾ ਤੋ ਚੋਣ ਲੜ ਰਹੇ ਸਾਰੇ ਉਮੀਦਵਾਰ ਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਵਰਕਰਾ ਸਾਮਿਲ ਹੋਏ ਸਨ। ਆਮ ਆਦਮੀ ਪਾਰਟੀ ਦੇ ਵਾਰਡ ਨੰ -34 ਤੋ ਉਮੀਦਵਾਰ ਅਤੇ ਪਟਿਆਲਾ ਜਿਲਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਤੇਜਿੰਦਰ ਮਹਿਤਾ ਜੀ ਭਾਰੀ ਗਿਣਤੀ ਵਿਚ ਹਮਾਇਤੀਆ ਨੂੰ ਨਾਲ ਲੈ ਕੇ ਇਸ ਰੋਡ ਸੋਅ ਵਿਚ ਪੁੱਜੇ।ਇਸ ਮੌਕੇ ਭਰਵੇ ਇਕਠ ਨੂੰ ਸੰਬੋਧਨ ਕਰਦਿਆ ਤੇਜਿੰਦਰ ਮਹਿਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਗਰ ਨਿਗਮ ਚੋਣਾਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਤਾਂ ਕਿ ਸ਼ਹਿਰ ਦੇ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਵਾ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ । ਉਹਨਾ ਨੇ ਕਿਹਾ ਕੀ ਬਾਗਾਂ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ਼ ਲਈ ਜਰੂਰੀ ਹੈ ਕਿ ਨਗਰ ਨਿਗਮ ਪਟਿਆਲਾ ਵਿਚ ਆਪ ਦਾ ਬਹੁਮਤ ਹੋਣਾ ਜਰੂਰੀ ਹੈ । ਉਹਨਾ ਨੇ ਵਿਸਵਾਸ਼ ਦਿਵਾਇਆ ਕਿ ਪਟਿਆਲਾ ਨੂੰ ਦੇਸ਼ ਦੇ ਸਭ ਤੋਂ ਸੁੰਦਰ ਸ਼ਹਿਰ ਵੱਜੋ ਵਿਕਸਿਤ ਕੀਤਾ ਜਾਵੇਗਾ ।
ਆਮ ਆਦਮੀ ਪਾਰਟੀ ਦੇ ਵਾਰਡ ਨੰ 34 ਤੋਂ ਉਮੀਦਵਾਰ ਤੇਜਿੰਦਰ ਮਹਿਤਾ ਪ੍ਰਧਾਨ ਜਿਲਾ ਪਟਿਆਲਾ ਸ਼ਹਿਰੀ ਵੱਲੋ ਅੱਜ ਆਪਣੇ ਵਾਰਡ ਦੇ ਵੱਖ-ਵੱਖ ਇਲਾਕਿਆ ਤੇਜ ਬਾਗ, ਮੁਸਲਿਮ ਕਲੋਨੀ, ਮਾਰਕਲ ਕਲੋਨੀ, ਬਾਬਾ ਬੀਰ ਸਿੰਘ, ਰੋੜੀ ਕੁਟ ਮੁਹੱਲਾ, ਰੋਜ ਕਲੋਨੀ, ਮਥੁਰਾ ਕਲੋਨੀ ਵਿਖੇ ਚੋਣ ਪ੍ਰਚਾਰ ਦੇ ਆਖਰੀ ਦਿਨ ਇਸ ਰੋਡ ਸ਼ੋਅ ਕੀਤਾ, ਜਿਸ ਵਿਚ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਸਮੂਲੀਅਤ ਕੀਤੀ l ਰੋਡ ਸ਼ੋਅ ਵਿਚ ਸਾਮਿਲ ਵਰਕਰਾਂ ਅਤੇ ਇਲਾਕਾ ਨਿਵਾਸ਼ਿਆ ਦਾ ਜੋਸ਼ ਦੇਖਣ ਵਾਲਾ ਲਗਦਾ ਸੀ ਲੋਕਾਂ ਦਾ ਜੋਸ਼ ਦੇਖਦੇ ਹੋਏ ਲਗਦਾ ਸੀ ਕਿ ਤੇਜਿੰਦਰ ਮਹਿਤਾ ਦੀ ਜਿੱਤ ਵਿਚ ਕੋਈ ਸੱਕ ਨਹੀਂ ਰਿਹਾ ਸਿਰਫ ਜਿੱਤ ਦਾ ਐਲਾਨ ਹੋਣਾ ਬਾਕੀ ਹੈ । ਇਲਾਕਾ ਨਿਵਾਸ਼ਿਆ ਨੇ ਤੇਜਿੰਦਰ ਮਹਿਤਾ ਜੀ ਦਾ ਪੁਰਜੋਰ ਸਵਾਗਤ ਕੀਤਾ ਤੇ ਫੁੱਲ ਬਰਸਾ ਕੇ ਉਹਨਾ ਦੀ ਜਿੱਤ ਤੇ ਮੋਹਰ ਲਗਾ ਦਿੱਤੀ ਸ਼੍ਰੀ ਤੇਜਿੰਦਰ ਮਹਿਤਾ ਜੀ ਇਸ ਉਪਰੰਤ ਆਪਣੇ ਵਰਕਰਾ ਤੇ ਰੋਡ ਸੋਅ ਵਿਚ ਸਾਮਿਲ ਭਾਰੀ ਗਿਣਤੀ ਵਿਚ ਵੋਟਰਾਂ ਨੂੰ ਨਾਲ ਲੇਕੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਵਿਚ ਸਾਮਿਲ ਹੋਣਾ ਲਈ ਤ੍ਰਿਪੜੀ ਪਹੁੰਚ ਗਏ, ਜਿਥੇ ਮੁਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਮਹਿਤਾ ਜੀ ਨੂੰ ਮਿਲ ਕੇ ਉਹਨਾ ਦੀ ਪਿਠ ਥਾਪੜੀ ਅਤੇ ਉਹਨਾ ਦੇ ਕੰਮਾ ਦੀ ਸਲਾਘਾ ਕੀਤੀ ਰੋਡ ਸੋਅ ਦੀ ਸਫਲਤਾ ਲਈ ਤੇਜਿੰਦਰ ਮਹਿਤਾ ਜੀ ਨਾਲ ਚੋਣ ਪ੍ਰਚਾਰ ਵਿਚ ਲੱਗੀ ਹੋਈ ਸਮੁਚੀ ਟੀਮ ਤੋ ਇਲਾਵਾਂ ਜਿਲਾ ਸੇਕਟਰੀ ਗੁਲਜਾਰ ਪਟਿਆਲਵੀ, ਰਾਜ ਕੁਮਾਰ ਮਿਠਾਰੀਆ, ਮੀਨੁ ਅਰੋੜਾ, ਮਮਤਾ ਰਾਣੀ, ਨੀਰਜ ਰਾਣੀਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਵੜੇਚ, ਅਮਨ ਬਾਂਸਲ, ਸੁਨੀਲ ਸ਼ਰਮਾ, ਇੰਜੀਨੀਅਰ ਸੁਨੀਲ ਪੁਰੀ, ਮੋਹਿੰਦਰ ਮੋਹਨ ਸਿੰਘ, ਸੁਰਿੰਦਰ ਕੁਮਾਰ, ਸਾਹਿਲ ਕੁਮਾਰ, ਸੁਜਾਨ ਸਿੰਘ, ਦੀਪਕ ਮੇਹਰਾ, ਸੁਮਿਤ ਕੁਮਾਰ ਗੁਰਸੇਵਕ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸਾਥੀ ਮੌਜੂਦ ਸਨ ।