ਆਈ. ਪੀ. ਐਸ. ਫਾਊਂਡੇਸ਼ਨ ਵੱਲੋਂ ਚੰਬਲ ਫਰਟੀਲਾਈਜ਼ਰ ਅਤੇ ਕੇ ਬਿਰਲਾ ਮਮੋਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਸੁਰਾਜਪੁਰ ਲਾਲੋਛੀ ਵਿੱਚ ਕਮਿਊਨਟੀ ਮੀਟਿੰਗਾਂ ਅਤੇ ਪਾਣੀ ਬਚਾਉਣ ਦੀ ਤਕਨੀਕ ਏ ਡਬਲਿਊ ਡੀ ਤੇ ਟਰੇਨਿੰਗ ਕੀਤੀਆਂ ਗਈਆਂ
ਪਟਿਆਲਾ : ਆਈ. ਪੀ. ਐਸ. ਫਾਊਂਡੇਸ਼ਨ ਵੱਲੋਂ ਚੰਬਲ ਫਰਟੀਲਾਈਜ਼ਰ ਅਤੇ ਕੇ ਬਿਰਲਾ ਮਮੋਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਸੁਰਾਜਪੁਰ ਲਾਲੋਛੀ ਵਿੱਚ ਕਮਿਊਨਟੀ ਮੀਟਿੰਗਾਂ ਅਤੇ ਪਾਣੀ ਬਚਾਉਣ ਦੀ ਤਕਨੀਕ ਏ ਡਬਲਿਊ ਡੀ ਤੇ ਟਰੇਨਿੰਗ ਕੀਤੀਆਂ ਗਈਆਂ ਇਸ ਮੌਕੇ ਚੰਬਲ ਫਰਟੀਲਾਈਜ਼ਰ ਤੋਂ ਰਾਜੇਸ਼ ਜੀ ਨੇ ਉਚੇਚੇ ਤੌਰ ਤੇ ਪਿੰਡਾਂ ਵਿੱਚ ਵਿਜਿਟ ਕੀਤਾ ਅਤੇ ਕਿਸਾਨਾਂ ਨੂੰ ਸੰਬੋਧਨ ਕੀਤਾ ਬੁਲਾਰੇ ਨੇ ਕਿਹਾ ਕਿ ਆਈਪੀਐਸ ਫਾਊਂਡੇਸ਼ਨ ਚੰਬਲ ਫਰਟੀਲਾਈਜ਼ਰ ਅਤੇ ਕੇ ਬਿਰਲਾ ਮਮੋਰੀਅਲ ਸੋਸਾਇਟੀ ਵੱਲੋਂ ਪੰਜਾਬ ਦੇ ਚਾਰ ਜਿਲਿਆਂ ਵਿੱਚ ਭੂਮੀ ਪ੍ਰੋਜੈਕਟ ਤਹਿਤ ਵਾਦਾਵਰ ਵਾਤਾਵਰਨ ਪਾਣੀ ਮਿੱਟੀ ਨੂੰ ਬਚਾਉਣ ਲਈ ਭੂਮੀ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਤਹਿਤ 200 ਪਿੰਡਾਂ ਵਿੱਚ ਵੱਖ-ਵੱਖ ਗਤੀਵਿਧੀਆਂ ਰਾਹੀਂ ਕਿਸਾਨਾਂ ਅਤੇ ਕਮਿਊਨਿਟੀ ਮੈਂਬਰਾਂ ਨੂੰ ਵਾਤਾਵਰਨ ਮਿੱਟੀ ਪਾਣੀ ਅਤੇ ਸਿਹਤ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ 50 ਪਿੰਡਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚੱਲ ਰਹੀ ਹੈ ਜਿਸ ਤਹਿਤ ਤਕਰੀਬਨ 15 ਪਿੰਡਾਂ ਵਿੱਚ 4500 ਦੇ ਲਗਭਗ ਰਵਾਇਤੀ ਛਾਂਦਾਰ ਅਤੇ ਫਲ ਦਰ ਪੌਦੇ ਲਗਾਏ ਜਾ ਚੁੱਕੇ ਹਨ ਇਸ ਤੋਂ ਇਲਾਵਾ ਬੁਲਾਰੇ ਨੇ ਦੱਸਿਆ ਕਿ ਭੂਮੀ ਪ੍ਰੋਜੈਕਟ ਦਾ ਉਦੇਸ਼ ਵਾਤਾਵਰਨ ਨੂੰ ਬਚਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਵਰਮੀ ਕੰਪੋਸਟ ਐਗਰੋ ਫੋਰਐਸਟੀ ਹੋਰਟੀਕਲਚਰ ਵਰਗੇ ਵਿਭਾਗਾਂ ਦੀਆਂ ਸਕੀਮਾਂ ਨਾਲ ਜੋੜ ਕੇ ਸੰਤੁਲਨ ਖੇਤੀ ਤੇ ਲਾਹੇਵੰਦ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।ਭੂਮੀ ਪ੍ਰੋਜੈਕਟ ਦੀਆਂ ਗਤੀਵਿਧੀਆਂ ਵਿੱਚ ਪਿੰਡਾਂ ਦੇ ਕਿਸਾਨ ਬੜੇ ਹੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ।ਅਤੇ ਆਉਣ ਵਾਲੇ ਸਮੇਂ ਵਿੱਚ ਪਰਾਲੀ ਪ੍ਰਬੰਧਨ ਤੇ ਵੀ ਇਹ ਗਤੀਵਿਧੀਆਂ ਕੀਤੀਆਂ ਜਾਣਗੀਆਂ ਇਸ ਮੌਕੇ ਕੇਵੀਕੇ ਤੋਂ ਡਾਕਟਰ ਗੁਰਪ੍ਰੀਤ ਸਿੰਘ ਮੈਡਮ ਗੁਰਪ੍ਰੀਤ ਕੌਰ ਨੇ ਵੀ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਇਸ ਮੌਕੇ ਆਈਪੀਐਸ ਫਾਊਂਡੇਸ਼ਨ ਤੋਂ ਜਿਲਾ ਕੋਆਰਡੀਨੇਟਰ ਹਰਦੀਪ ਸਿੰਘ ,ਫੀਲਡ ਕੋਆਰਡੀਨੇਟਰ ਅੰਮ੍ਰਿਤ ਪਾਲ ਸਿੰਘ, ਗੁਰਪ੍ਰੀਤ ਸਿੰਘ, ਅਜਨਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ