ਇਜ਼ਰਾਈਲੀ ਹਵਾਈ ਹਮਲੇ ਵਿਚ ਘੱਟੋ-ਘੱਟ 8 ਫਲਿਸਤੀਨੀ ਉਤਰੇ ਮੌਤ ਦੇ ਘਾਟ
ਗਾਜਾ : ਮੱਧ ਗਾਜ਼ਾ ਪੱਟੀ ਵਿਚ ਵਿਸਥਾਪਿਤ ਲੋਕਾਂ ਦੇ ਨਾਲ ਇਕ ਸਕੂਲ ਨੇੜੇ ਇਜ਼ਰਾਈਲੀ ਹਵਾਈ ਹਮਲੇ ਵਿਚ ਘੱਟੋ-ਘੱਟ 8 ਫਲਸਤੀਨੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ ਸੁਰੱਖਿਆ ਅਤੇ ਡਾਕਟਰੀ ਸੂਤਰਾਂ ਨੇ ਦਿੱਤੀ। ਫਲਸਤੀਨੀ ਸੁਰੱਖਿਆ ਸੂਤਰਾਂ ਨੇ ਸਿਨਹੂਆ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਕ ਇਜ਼ਰਾਈਲੀ ਲੜਾਕੂ ਜਹਾਜ਼ ਨੇ ਦੀਰ ਅਲ-ਬਲਾਹ ਸ਼ਹਿਰ ਦੇ ਪੂਰਬ ਵਿਚ ਅਲ-ਮਨਫਾਲੌਤੀ ਸਕੂਲ ਦੇ ਨੇੜੇ ਘੱਟੋ-ਘੱਟ ਇਕ ਮਿਜ਼ਾਈਲ ਨਾਲ ਬੰਬ ਸੁੱਟਿਆ। ਇਸ ਦੌਰਾਨ ਇਜ਼ਰਾਈਲ ਰੱਖਿਆ ਬਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਇਜ਼ਰਾਈਲੀ ਫੌਜ ਨੇ ਹਾਲ ਹੀ ਦੇ ਹਫਤਿਆਂ ਵਿਚ ਨੇਜ਼ਾਰਿਮ ਕੋਰੀਡੋਰ ਵਿਚ ਕੰਮ ਕਰ ਰਹੀ ਹੈ, ਦਰਜਨਾਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਅਤੇ ਸੈਂਕੜੇ ਬੁਨਿਆਦੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਹੈ।