ਚੋਣਾਂ ਵੇਲੇ ਜਲੰਧਰ ਵਿਚ ਬਣਾਈ ਰਿਹਾਇਸ਼ਗਾਹ ਨੂੰ ਬਦਲ ਕੇ ਪੁਰਾਣੀ ਬਾਰਾਂਦਰੀ ਇਲਾਕੇ ਵਿਚ ਬਣੀ ਸਰਕਾਰੀ ਰਿਹਾਇਸ਼ ਵਿਚ ਸਿ਼ਫਟ ਹੋ ਸਕਦੇ ਹਨ ਮੁੱਖ ਮੰਤਰੀ
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਵਾਲੀ ਰਿਹਾਇਸ਼ ਬਦਲਣ ਦੀ ਯੋਜਨਾ ਬਣਾ ਰਹੇ ਹਨ। ਉਹ ਹੁਣ ਸ਼ਹਿਰ ਦੇ ਮੱਧ ਵਿਚ ਸਥਿਤ ਪੁਰਾਣੀ ਬਾਰਾਦਰੀ ਇਲਾਕੇ ਵਿਚ ਸਰਕਾਰੀ ਰਿਹਾਇਸ਼ ਵਿਚ ਸ਼ਿਫਟ ਹੋਣ ਬਾਰੇ ਸੋਚ ਰਹੇ ਹਨ। ਇਹ ਘਰ ਪਹਿਲਾਂ ਜਲੰਧਰ ਦੀ ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਅਲਾਟ ਕੀਤਾ ਗਿਆ ਸੀ, ਜਿਨ੍ਹਾਂ ਦਾ ਪਿਛਲੇ ਹਫ਼ਤੇ ਤਬਾਦਲਾ ਹੋ ਗਿਆ ਹੈ । ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਘਰ ਦੇ ਬੁਨਿਆਦੀ ਢਾਂਚੇ `ਚ ਬਦਲਾਅ ਸਬੰਧੀ ਲੋਕ ਨਿਰਮਾਣ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੇ ਲਗਭਗ 4-5 ਏਕੜ `ਚ ਫ਼ੈਲੇ ਇਸ ਘਰ ਵਿਚ ਪੈਰੀਫਿਰਲ ਦੀਵਾਰਾਂ, ਵੇਟਿੰਗ ਹਾਲ, ਸ਼ੈੱਡ, ਵਾਧੂ ਸੁਰੱਖਿਆ ਅਮਲਾ ਅਤੇ ਪਾਰਕਿੰਗ ਸਥਾਨਾਂ ਆਦਿ ਲਈ ਪ੍ਰਸਤਾਅ ਦਿੱਤਾ ਗਿਆ ਹੈ ।