ਝਾਰਖੰਡ: ਸਪੰਜ-ਆਇਰਨ ਪਲਾਂਟ ਵਿਚ ਧਮਾਕਾ, ਇੱਕ ਹਲਾਕ
ਹਜ਼ਾਰੀਬਾਗ, 6 ਅਗਸਤ : ਝਾਰਖੰਡ ਦੇ ਹਜ਼ਾਰੀਬਾਗ ਵਿਚ ਸਪੰਜ ਆਈਰਨ ਪਲਾਂਟ ਵਿਚ ਇਕ ਇੰਡਕਸ਼ਨ ਭੱਠੀ ਵਿਚ ਧਮਾਕਾ ਹੋਣ ਕਾਰਨ ਇਕ ਕਰਮੀ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਇਲਾਕੇ ਦੇ ਥਾਣਾ ਮੁਖੀ ਚੰਦਰਸ਼ੇਖਰ ਕੁਮਾਰ ਨੇ ਬਾਅਦ ਵਿਚ ਜ਼ਖਮੀਆ ਵਿਚੋਂ ਇਕ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਧਮਾਕਾ ਹੋਣ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ ਹੈ, ਇਸ ਸਬੰਧੀ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।