ਤਾਬੜ ਤੋੜ ਗੋਲੀਆਂ ਚੱਲਣ ਨਾਲ ਪਿੰਡ ਕੁਰਾਲਾਕਲਾਂ ਵਿਚ ਦਹਿਸ਼ਤ ਦਾ ਮਾਹੌਲ
ਟਾਂਡਾ : ਪੰਜਾਬ ਦੇ ਟਾਂਡਾ ਜਿ਼ਲੇ ਦੇ ਪਿੰਡ ਕੁਰਾਲਾ ਕਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੁੱਝ ਵਿਅਕਤੀਆਂ ਵੱਲੋਂ ਤਾਬੜ-ਤੋੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਅੱਧੀ ਰਾਤ ਨੂੰ ਗੋਲ਼ੀਆਂ ਦੀ ਆਵਾਜ਼ ਸੁਣ ਆਲੇ-ਦੁਆਲੇ ਦੇ ਲੋਕਾਂ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਮੁਤਾਬਕ ਬੀਤੀ ਰਾਤ ਬਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੇ ਘਰ ਸਾਹਮਣੇ ਅੰਨ੍ਹਵਾਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਗੋਲ਼ੀਆਂ ਬਲਜੀਤ ਸਿੰਘ ਦੇ ਗੇਟ `ਤੇ ਲੱਗੀਆਂ ਹਨ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਫਾਇਰ ਹੋਏ ਹਨ ਫ਼ਾਇਰਿੰਗ ਦੀ ਸੂਚਨਾ ਮਿਲਣ `ਤੇ ਟਾਂਡਾ ਪੁਲਸ ਨੇ ਮੌਕੇ `ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਇਹ ਕਿਸ ਕਰਕੇ ਵਾਪਰਿਆ ਪਤਾ ਲਾਇਆ ਜਾ ਰਿਹਾ ਹੈ।