ਥਾਣਾ ਖੇੜੀ ਗੰਢਿਆ ਨੇ ਕੀਤਾ ਪੰਜ ਜਣਿਆਂ ਵਿਰੁੱਧ ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ
ਰਾਜਪੁਰਾ, 8 ਅਗਸਤ (ਹਰਵਿੰਦਰ) : ਥਾਣਾ ਖੇੜੀ ਗੰਢਿਆਂ ਦੀ ਪੁਲਸ ਨੇ ਸਿ਼ਕਾਇਤ ਕਰਤਾ ਹਰਦੇਵ ਸਿੰਘ ਪੁੱਤਰ ਰੌਣਕ ਸਿੰਘ ਵਾਸੀ ਪਿੰਡ ਸੀਲ ਥਾਣਾ ਘਨੌਰ ਦੀ ਸਿ਼ਕਾਇਤ ਦੇ ਆਧਾਰ ਤੇ ਪੰਜ ਜਣਿਆਂ ਵਿਰੁੱਧ ਧਾਰਾ 108, 351 (3), 3(5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਤਰਨਪ੍ਰੀਤ ਕੋਰ ਪੁੱਤਰੀ ਗੁਰਤੇਜ ਸਿੰਘ, ਰਮਨਜੀਤ ਕੋਰ ਪਤਨੀ ਗੁਰਤੇਜ ਸਿੰਘ, ਗੁਰਤੇਜ ਸਿੰਘ ਵਾਸੀਆਨ ਰਾਏਮਾਜਰਾ, ਤਰਨਪ੍ਰੀਤ ਕੋਰ ਦਾ ਮਾਮਾ ਵਾਸੀ ਮੋਹਾਲੀ, ਤਰਨਪ੍ਰੀਤ ਕੋਰ ਦੇ ਮਾਮੀ ਦੀ ਸਾਲੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਦੇਵ ਸਿੰਘ ਨੇ ਦੱਸਿਆ ਕਿ 3 ਅਗਸਤ ਨੂੰ ਉਸਦਾ ਲੜਕਾ ਪਚਿੱਤਰ ਸਿੰਘ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ ਤੇ ਭਾਲ ਕਰਨ ਤੇ ਉਸਦਾ ਮੋਟਰਸਾਈਕਲ ਪਿੰਡ ਖਾਨਪੁਰ ਗੰਢਿਆਂ ਨੂੰ ਜਾਂਦੀ ਨਹਿਰ ਤੇ ਖੜ੍ਹਾ ਮਿਲਿਆ , ਜਿਸ ਤੇ ਉਸਦਾ ਬੈਗ ਟੰਗਿਆ ਹੋਇਆ ਸੀ ਤੇ ਬੈਗ ਵਿਚ ਉਸਦਾ ਮੋਬਾਇਲ ਅਤੇ ਸੁਸਾਈਡ ਨੋਟ ਸੀ, ਜਿਸ ਵਿਚ ਉਸਨੇ ਲਿਖਿਆ ਕਿ ਉਕਤ ਵਿਅਤੀਆਂ ਵਲੋਂ ਤਰਨਪ੍ਰੀਤ ਕੌਰ ਨਾਲ ਤਲਾਕ ਲੈਣ ਸਬੰਧੀ ਉਸਨੂੰ ਰਾਹ ਵਿਚ ਘੇਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਨ੍ਹਾਂ ਤੋਂ ਤੰਗ ਆ ਕੇ ਉਸਦੇ ਲੜਕੇ ਨੇ 3 ਅਗਸਤ ਦੀ ਰਾਤ ਨੂੰ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।