ਥਾਣਾ ਸਦਰ ਸਮਾਣਾ ਨੇ ਚੋਰੀ ਦੇ ਦੋ ਮੋਟਰਸਾਈਕਲਾਂ ਬਰਾਮਦ ਕਰਕੇ ਕੀਤਾ ਦੋ ਵਿਰੁੱਧ ਕੇਸ ਦਰਜ
ਸਮਾਣਾ, 6 ਅਗਸਤ () : ਥਾਣਾ ਸਦਰ ਸਮਾਣਾ ਦੀ ਪੁਲਸ ਨੇ ਦੋ ਵਿਅਕਤੀਆਂ ਕੋਲੋਂ ਚੋਰੀ ਦੇ ਦੋ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਣ ਤੇ ਧਾਰਾ 303 (2), 317 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਦਿਲਚੈਨ ਸਿੰਘ ਪੁੱਤਰ ਫਕੀਰੀਆ ਸਿੰਘ ਵਾਸੀ ਪਿੰਡ ਰਾਜਪੂਤ ਘਨੋੜ ਥਾਣਾ ਦਿੜ੍ਹਬਾ ਜਿਲਾ ਸੰਗਰੂਰ, ਪ੍ਰਭਜੋਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕੁਲਾਰਾ ਥਾਣਾ ਸਦਰ ਸਮਾਣਾ ਸ਼ਾਮਲ ਹਨ। ਪੁਲਸ ਮੁਤਾਬਕ ਏ. ਐਸ. ਆਈ. ਰਣਜੀਤ ਸਿਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਮਵੀਕਲਾਂ ਦੇ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਜੋ ਚੋਰੀਆਂ ਕਰਨ ਦੇ ਆਦੀ ਹਨ ਹੁਣ ਵੀ ਚੋਰੀ ਕੀਤੇ ਬਿਨਾਂਨੰਬਰੀ ਮੋਟਰਸਾਈਕਲਾਂ ਸਮੇਤ ਭਾਖੜਾ ਪੁੱਲ ਪਿੰਡ ਜੌੜਾਮਾਜਰਾ ਖੜ੍ਹੇ ਹਨ ਤੇ ਜਦੋਂ ਰੇਡ ਕੀਤੀ ਗਈ ਤਾਂ ਉਪਰੋਕਤ ਦੋਹਾਂ ਕੋਲੋਂ ਦੋਚੋਰੀ ਦੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।