ਪਿੰਡ ਬੁਟਾਰੀ ਵਿਚ ਗ੍ਰੰਥੀ ਨੇ ਤਲਵਾਰ ਨਾਲ ਵੱਢਿਆ ਨੌਜਵਾਨ ਦਾ ਗੁੱਟ
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਰ
ਅੰਮ੍ਰਿਤਸਰ : ਪੰਜਾਬ ਦੇ ਪਿੰਡ ਬੁਟਾਰੀ ਤੋਂ ਉਸ ਸਮੇਂ ਰੂਹ ਕੰਬ ਗਈ ਜਦੋਂ ਪਤਾ ਲੱਗਿਆ ਕਿ ਮੱਸਿਆ ਮੌਕੇ ਪਿੰਡ ਬੁਟਾਰੀ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਲੰਗਰ ਵਿਚ ਚਾਹ ਲੈਣ ਗਏ ਨਿਸ਼ਾਨਵੀਰ ਸਿੰਘ ਨੌਜਵਾਨ `ਤੇ ਗੁਰਦੁਆਰੇ ਦੇ ਹੀ ਇਕ ਸੇਵਾਦਾਰ ਨੇ ਤਲਵਾਰ ਨਾਲ ਹਮਲਾ ਕਰ ਉਸਦਾ ਗੁੱਟ ਵੱਢ ਦਿੱਤਾ। ਥਾਣਾ ਸਦਰ ਦੇ ਐਸ. ਐਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿ਼ਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਹ ਘਟਨਾ ਤੋਂ ਬਾਅਦ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ।