ਪੰਜਾਬ ਸਰਕਾਰ ਨੇ ਪੀ. ਐਸ. ਈ. ਬੀ. ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਕੇ. ਕੇ. ਯਾਦਵ ਨੂੰ
ਚੰਡੀਗੜ੍ਹ : ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਅਹੁਦੇ ਤੇ ਨਿਯੁਕਤ ਮਹਿਲਾ ਚੇਅਰਪਰਸਨ ਵਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਵਿਭਾਗ ਦਾ ਕੰਮ ਕਾਜ ਚਲਦਾ ਰਹੇ ਦੇ ਮੱਦੇਨਜ਼ਰ ਹੁਕਮ ਜਾਰੀ ਕਰਦਿਆਂ ਕੇ. ਕੇ. ਯਾਦਵ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਵਾਧੂ ਚਾਰਜ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਕੇ. ਕੇ. ਯਾਦਵ ਜੋ ਕਿ ਇਕ ਆਈ. ਏ. ਐਸ. ਅਧਿਕਾਰੀ ਹਨ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਕਾਰਜਭਾਰ ਵੀ ਹੈ।