ਮਾਮਲਾ ਆਰਜੀ ਕਾਰ ਹਸਪਤਾਲ ਵਿਚ ਮਹਿਲਾ ਜੂਨੀਅਰ ਡਾਕਟਰ ਦੀ ਮੌਤ ਦਾ
ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਕਰ ਰਹੀ ਹੈ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਹੋਣ ਵੱਲ ਇਸ਼ਾਰਾ
ਕੋਤਕਾਤਾ : ਭਾਰਤ ਦੇ ਕੋਲਕਾਤਾ ਵਿਚ ਬਣੇ ਆਰਜੀ ਕਾਰ ਹਸਪਤਾਲ ਵਿੱਚ ਇੱਕ ਮਹਿਲਾ ਜੂਨੀਅਰ ਡਾਕਟਰ ਦੀ ਮੌਤ ਦੇ ਮਾਮਲੇ ਵਿੱਚ ਆਈ ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਹੋਣ ਵੱਲ ਇਸ਼ਾਰਾ ਕਰ ਰਹੀ ਹੈ ਅਤੇ ਪੁਲਸ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਸੂਤਰਾਂ ਮੁਤਾਬਕ ਡਾਕਟਰ ਦੀ ਲਾਸ ਸਿਰਫ਼ ਅਰਧ ਨਗਨ ਹਾਲਤ `ਚ ਮਿਲੀ ਹੀ ਨਹੀਂ ਮਿਲੀ ਸਗੋਂ ਗੁਪਤ ਅੰਗਾਂ `ਤੇ ਸੱਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਥੋਂ ਤਰਲ ਪਦਾਰਥ ਮਿਲਿਆ ਹੈ, ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਜਿਸਦੇ ਚਿਹਰੇ ਤੋਂ ਖੂਨ ਵਗ ਰਿਹਾ ਸੀ ਦੀ ਗਰਦਨ ਅਤੇ ਸੱਜੇ ਹੱਥ ਦੀ ਉਂਗਲੀ `ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ।