ਰਾਸ਼ਟਰੀ ਆਧਾਰ ਤੇ ਭਾਜਪਾ ਵਿਚ ਹੋ ਰਹੀ ਤਬਦੀਲੀਆਂ ਦੇ ਚਲਦਿਆਂ ਭਾਜਪਾ ਵਿਚ ਸੂਬਾ ਪ੍ਰਧਾਨ ਲਈ ਜੋਰ ਅਜਮਾਈਸ਼ ਸ਼ੁਰੂ
ਚੰਡੀਗੜ੍ਹ : ਨੈਸ਼ਨਲ ਰਾਜਨੀਤਕ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸੂਬਾ ਪ੍ਰਧਾਨ ਬਣਨ ਲਈ ਚੱਲ ਰਹੀ ਜ਼ੋਰਦਾਰ ਲਾਬਿੰਗ ਦਾ ਮੂਲ ਆਧਾਰ ਰਾਸ਼ਟਰੀ ਪੱਧਰ `ਤੇ ਹੋ ਰਹੀ ਤਬਦੀਲੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਦਾ ਕਾਰਜਕਾਲ ਪੂਰਾ ਹੋ ਗਿਆ ਹੈ ਅਤੇ ਉਹ ਕੇਂਦਰੀ ਮੰਤਰੀ ਮੰਡਲ ਵਿੱਚ ਵੀ ਸ਼ਾਮਲ ਹੋ ਗਏ ਹਨ। ਕੌਮੀ ਪੱਧਰ ’ਤੇ ਹੋ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਪੰਜਾਬ ਭਾਜਪਾ ਦਾ ਇੱਕ ਧੜਾ ਵੀ ਸੂਬਾ ਪ੍ਰਧਾਨ ਦੀ ਤਬਦੀਲੀ ਲਈ ਲਾਬਿੰਗ ਵਿੱਚ ਜੁਟਿਆ ਹੋਇਆ ਹੈ। ਹਾਲਾਂਕਿ ਪਾਰਟੀ ਹਾਈਕਮਾਂਡ ਵੱਲੋਂ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ ਕਿ ਪੰਜਾਬ ਵਿੱਚ ਕੋਈ ਵੱਡੀ ਤਬਦੀਲੀ ਹੋਣ ਵਾਲੀ ਹੈ।