bridge

ਨਿਰਮਾਣ ਅਧੀਨ ਪੁੱਲ ਦੇ ਢਹਿਣ ਕਾਰਨ ਹਮੀਰਪੁਰ ਵਿਚ 6 ਲੋਕਾਂ ਦੀ ਮੌਤ

ਉੱਤਰ ਪ੍ਰਦੇਸ, 29 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਹਮੀਰਪੁਰ ਵਿਖੇ ਤੇਜ ਤੂਫਾਨ (Strong storm) ਕਾਰਨ ਨਿਰਮਾਣ ਅਧੀਨ ਪੁੱਲ ਦੇ ਇਕ ਹਿੱਸੇ ਢਹਿ ਜਾਣ (Collapse) ਕਾਰਨ ਕਈਆਂ ਦੀ ਮੌਤ ਹੋ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜਿ਼ਲ੍ਹੇ ਵਿਚ ਇਕ ਤੇਜ਼ ਤੂਫ਼ਾਨ ਕਾਰਨ ਜੋ ਇੱਕ ਨਿਰਮਾਣ ਅਧੀਨ ਪੁਲ (Bridge under construction) ਦਾ ਇੱਕ ਹਿੱਸਾ ਢਹਿ ਗਿਆ ਹੈ ਦੇ ਕਾਰਨ ਛੇ ਮਜ਼ਦੂਰਾਂ ਦੀ ਹੇਠਾਂ ਦਬਣ ਕਾਰਨ ਮੌਤ (Death) ਹੋ ਗਈ ਹੈ ਤੇ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਪੁਲਸ ਅਤੇ ਸਥਾਨਕ ਨਿਵਾਸੀ ਮੌਕੇ ‘ਤੇ ਬਚਾਅ ਕਾਰਜ ਚਲਾ ਰਹੇ ਹਨ ।

ਕੀ ਜਾਣਕਾਰੀ ਦਿੱਤੀ ਏ. ਐਸ. ਪੀ. ਨੇ

ਹਮੀਰਪੁਰ ਦੇ ਏ. ਐਸ. ਪੀ. ਅਰਵਿੰਦ ਕੁਮਾਰ ਵਰਮਾ ਨੇ ਕਿਹਾ 28 ਅਤੇ 29 ਮਈ ਦੀ ਦਰਮਿਆਨੀ ਰਾਤ ਨੂੰ ਲਗਭਗ 2 ਵਜੇ ਸੂਚਨਾ ਮਿਲੀ ਕਿ ਲਾਲਪੁਰ ਥਾਣਾ ਖੇਤਰ ਵਿੱਚ ਬਣਾਏ ਜਾ ਰਹੇ ਪੁਲ ਦਾ ਇੱਕ ਸਲੈਬ ਡਿੱਗ ਗਿਆ ਹੈ, ਜਿਸ ਕਾਰਨ ਕੁਝ ਲੋਕ ਇਸ ਹੇਠ ਦੱਬ ਗਏ ਹਨ ।

ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚੀ । ਇਸ ਵੇਲੇ ਤਿੰਨ ਲੋਕ ਥੰਮ੍ਹ ‘ਤੇ ਫਸੇ ਹੋਏ ਹਨ ਅਤੇ ਟੀਮ ਉਨ੍ਹਾਂ ਨੂੰ ਬਚਾਉਣ ਦੀ ਲਗਾਤਾਰ ਕੋਸਿ਼ਸ਼ ਕਰ ਰਹੀ ਹੈ । ਛੇ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚੋਂ ਪੰਜ ਦੀ ਪਛਾਣ ਕਰ ਲਈ ਗਈ ਹੈ । ਸਲੈਬ ਹਟਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇਗਾ ।

ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਤਕਨੀਕੀ ਟੀਮ ਬੁਲਾਈ ਗਈ ਹੈ

ਅਧਿਕਾਰੀ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਲਈ ਮੌਕੇ ‘ਤੇ ਪਹੁੰਚ ਗਏ ਹਨ । ਮਲਬੇ ਹੇਠ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨ ਲਈ ਇੱਕ ਤਕਨੀਕੀ ਟੀਮ ਨੂੰ ਵੀ ਬੁਲਾਇਆ ਜਾ ਰਿਹਾ ਹੈ, ਇਹ ਪਤਾ ਲਗਾਉਣ ਲਈ ਕਿ ਕੀ ਪੁਲ ਦੀ ਗੁਣਵੱਤਾ ਨਾਲ ਸਮਝੌਤਾ ਕੀਤਾ ਗਿਆ ਸੀ ਜਾਂ ਕੀ ਇਸ ਦੇ ਢਹਿਣ ਦਾ ਕੋਈ ਹੋਰ ਕਾਰਨ ਹੈ । ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ । ਵੱਡੀ ਗਿਣਤੀ ਵਿੱਚ ਲੋਕ ਘਟਨਾ ਸਥਾਨ ‘ਤੇ ਮੌਜੂਦ ਹਨ, ਅਤੇ ਸੀਨੀਅਰ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਹਨ । ਪ੍ਰਸ਼ਾਸਨ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।

Leave a Comment

Your email address will not be published. Required fields are marked *

Scroll to Top