American Police

ਅਮਰੀਕਾ ਵਿਖੇ ਗੋਲੀਬਾਰੀ ਕੀਤੇ ਜਾਣ ਕਾਰਨ ਹੋਈ 8 ਬੱਚਿਆਂ ਦੀ ਮੌਤ

ਅਮਰੀਕਾ, 20 ਅਪ੍ਰੈਲ 2026 : ਅਮਰੀਕਾ (America) ਦੇ ਲੂਈਜਿਆਨਾ ਸੂਬੇ ਦੇ ਸ਼੍ਰੀਵਪੋਰਟ ਸ਼ਹਿਰ ਵਿਖੇ ਬੀਤੇ ਦਿਨੀਂ ਗੋਲੀਬਾਰੀ (Shooting) ਕੀਤੇ ਜਾਣ ਕਾਰਨ 8 ਬੱਚਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕਿੰਨੀ ਉਮਰ ਦੇ ਬੱਚੇ ਹਨ ਘਟਨਾ ਵਿਚ ਸ਼ਾਮਲ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਲੂਈਜ਼ਿਆਨਾ ਸੂਬੇ ਦੇ ਸ਼੍ਰੀਵਪੋਰਟ ਸ਼ਹਿਰ ਵਿਚ ਜੋ ਲੰਘੀ ਸਵੇਰ ਇਕ ਭਿਆਨਕ ਘਟਨਾ ਸੀਡਰ ਗਰੋਵ ਇਲਾਕੇ ਵਿਚ ਗੋਲੀਬਾਰੀ ਦੀ ਵਾਪਰੀ ਵਿਚ ਘੱਟੋ-ਘੱਟ 8 ਬੱਚਿਆਂ ਦੀ ਮੌਤ (Death of children) ਹੋ ਗਈ ਹੈ । ਜਾਣਕਾਰੀ ਮੁਤਾਬਕ ਮਾਰੇ ਗਏ ਬੱਚਿਆਂ ਦੀ ਉਮਰ 18 ਮਹੀਨੇ ਤੋਂ 14 ਸਾਲ ਤਕ ਦੱਸੀ ਜਾ ਰਹੀ ਹੈ । ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿਤਾ ਹੈ ।

ਕੀ ਦੱਸਿਆ ਅਮਰੀਕੀ ਪੁਲਸ ਨੇ

ਅਮਰੀਕਾ ਦੀ ਪੁਲਸ ਅਨੁਸਾਰ ਉਕਤ ਹਿੰਸਾ ਇਕ ਘਰੇਲੂ ਵਿਵਾਦ ਨਾਲ ਜੁੜੀ ਹੋਈ ਲਗਦੀ ਹੈ । ਗੋਲੀਬਾਰੀ ਤਿੰਨ ਵੱਖ-ਵੱਖ ਥਾਵਾਂ ਉਤੇ ਹੋਈ । ਸੱਭ ਤੋਂ ਵੱਡੀ ਘਟਨਾ ਵੈਸਟ 79ਵੀਂ ਸਟ੍ਰੀਟ ਉਤੇ ਵਾਪਰੀ, ਜਿੱਥੇ ਬੱਚਿਆਂ ਦੀ ਜਾਨ ਗਈ । ਇਸ ਤੋਂ ਇਲਾਵਾ ਬੋਸਿਯਰ ਪੈਰਿਸ਼ ਵਿਚ ਵੀ ਗੋਲੀਬਾਰੀ ਦੇ ਕੇਸ ਦਰਜ ਕੀਤੇ ਗਏ । ਦੋ ਬਾਲਗ ਔਰਤਾਂ ਨੂੰ ਸਿਰ ਵਿਚ ਗੋਲੀ ਲੱਗੀ ਪਰ ਉਹ ਜ਼ਿੰਦਾ ਹਨ।ਿ ਇਕ ਨਾਬਾਲਗ ਮੁੰਡੇ ਨੇ ਛੱਤ ਤੋਂ ਛਾਲ ਮਾਰ ਕੇ ਅਪਣੀ ਜਾਨ ਬਚਾਈ ਹਾਲਾਂਕਿ ਉਹ ਜ਼ਖ਼ਮੀ ਹੋ ਗਿਆ । ਸ਼ੱਕੀ ਹਮਲਾਵਰ ਜੋ ਕਿ ਇਕ ਬਾਲਗ ਆਦਮੀ ਸੀ, ਜੋ ਕਿ ਬਾਅਦ ਵਿਚ ਮਾਰਿਆ ਗਿਆ ।

Leave a Comment

Your email address will not be published. Required fields are marked *

Scroll to Top