Encounter

50 ਹਜ਼ਾਰ ਰੁਪਏ ਦੇ ਇਨਾਮੀ ਨੂੰ ਬਿਹਾਰ ਪੁਲਸ ਨੇ ਆਖਰਕਾਰ ਪਕੜਿਆ

ਬਿਹਾਰ, 26 ਮਈ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਖੜਗੀਆ ਜਿਲੇ ਵਿਚ 50 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ (Rewarded scoundrel) ਨੂੰ ਬਿਹਾਰ ਪੁਲਸ ਵਲੋਂ ਮੁਕਾਬਲੇ ਦੌਰਾਨ ਪਕੜ ਲਿਆ ਗਿਆ ਹੈ ।

ਕੌਣ ਹੈ ਇਹ ਇਨਾਮੀ ਬਦਮਾਸ਼

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਖਗੜੀਆ ਜਿ਼ਲ੍ਹੇ ਵਿੱਚ ਜੋ 50 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਨੂੰ ਬੀਤੀ ਰਾਤ ਬਿਹਾਰ ਪੁਲਸ (Bihar Police) ਵਲੋਂ ਇਕ ਪੁਲਸ ਮੁਕਾਬਲੇ ਦੌਰਾਨ ਆਖਰਕਾਰ ਪਕੜ ਹੀ ਲਿਆ ਗਿਆ ਹੈ ਦਾ ਨਾਮ ਬੁੱਦੀਨ ਮੀਆਂ (Buddin Mia) ਹੈ ।

ਕੀ ਹੋਇਆ ਮੁਕਾਬਲੇ ਦੌਰਾਨ

ਬਿਹਾਰ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕਾਬਲੇ ਦੌਰਾਨ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਪੁਲਸ ਅਨੁਸਾਰ ਮੀਆਂ ਜ਼ਿਲ੍ਹੇ ਦੇ 10 ਨਾਮੀ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਹੈ । ਦਿਘੌਨ ਪਿੰਡ ਦੇ ਰਹਿਣ ਵਾਲੇ ਬੁੱਦੀਨ ਮੀਆਂ ਦੇ ਖ਼ਿਲਾਫ਼ ਬੇਲਦੌਰ ਥਾਣੇ ਵਿੱਚ 14 ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ `ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ । ਐਸ. ਪੀ. ਮੁਤਾਬਕ ਪੁਲਸ ਹੁਣ ਸਹਰਸਾ ਅਤੇ ਮਧੇਪੁਰਾ ਜਿ਼ਲ੍ਹਿਆਂ ਦੇ ਵੱਖ-ਵੱਖ ਥਾਣਿਆਂ ਤੋਂ ਵੀ ਉਸ ਦੇ ਅਪਰਾਧਿਕ ਇਤਿਹਾਸ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ ।

ਕੀ ਜਾਣਕਾਰੀ ਦਿੱਤੀ ਪੁਲਸ ਸੁਪਰਡੈਂਟ ਨੇ

ਪੁਲਸ ਸੁਪਰਡੈਂਟ (Police Superintendent) ਰਾਕੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਸੋਮਵਾਰ ਦੇਰ ਰਾਤ ਕਰੀਬ ਦੋ ਵਜੇ ਬੇਲਦੌਰ ਥਾਣਾ ਖੇਤਰ ਦੀ ਦਿਘੌਨ ਪੰਚਾਇਤ ਦੇ ਸੁਖਾਏਬਾਸਾ ਪਿੰਡ ਵਿੱਚ ਕਾਰਵਾਈ ਕੀਤੀ ਗਈ । ਇਕ ਸਾਂਝੇ ਅਪ੍ਰੇਸ਼ਨ ਦੌਰਾਨ ਉਸ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟਾਸਕ ਫੋਰਸ, ਜ਼ਿਲ੍ਹਾ ਖੁਫੀਆ ਯੂਨਿਟ ਅਤੇ ਬੇਲਦੌਰ ਥਾਣਾ ਪੁਲਿਸ ਨੇ ਸਾਂਝੇ ਤੌਰ ‘ਤੇ ਇਲਾਕੇ ਦੀ ਘੇਰਾਬੰਦੀ ਕੀਤੀ ਸੀ । ਪੁਲਸ ਦੇ ਪਹੁੰਚਣ ਦੀ ਭਿਣਕ ਲੱਗਦਿਆਂ ਹੀ ਉਹ ਕਥਿਤ ਤੌਰ ‘ਤੇ ਗੋਲੀਆਂ ਚਲਾਉਂਦਾ ਹੋਇਆ ਭੱਜਣ ਲੱਗਿਆ । ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ।

Leave a Comment

Your email address will not be published. Required fields are marked *

Scroll to Top