ਗੁਰਦਾਸਪੁਰ, 13 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਅਧੀਨ ਪੈਂਦੇ ਪਿੰਡ ਨੈਣੋਕੋਟ ਵਿਖੇ ਭਰਾ ਵਲੋਂ ਹੀ ਭਰਾ ਤੇ ਭਰਜਾਈ ਦੋਹਾਂ ਹੀ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਜਿਸ ਪਿੰਡ ਨੈਣੋਕੋਟ (Village Nainokot) ਵਿਖੇ ਇਕ ਭਰਾ ਵਲੋਂ ਆਪਣੇ ਹੀ ਦੂਸਰਾ ਭਰਾ ਤੇ ਫਿਰ ਭਰਜਾਈ ਦਾ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮਰਨ ਵਾਲਿਆਂ ਵਿਚ ਅਜੈਬ ਸਿੰਘ ਤੇ ਭਰਜਾਈ ਕਮਲ ਕੌਰ ਸ਼ਾਮਲ ਹਨ । ਜਾਣਕਾਰੀ ਅਨੁਸਾਰ ਪਿੰਡ ਨੈਣੋਕੋਟ ਦੇ ਤਿੰਨ ਭਰਾ ਅਜੈਬ ਸਿੰਘ, ਅਮਰਜੀਤ ਸਿੰਘ ਅਤੇ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਦਾ ਆਪਣੇ ਪਿੰਡ `ਚ ਨੌ ਕਿੱਲੇ ਜ਼ਮੀਨ ਨੂੰ ਲੈ ਕੇ ਆਪਸੀ ਝਗੜਾ ਚਲਦਾ ਸੀ ।
ਕਦੋਂ ਮਾਰ ਦਿੱਤੀਆਂ ਗਈਆਂ ਗੋਲੀਆਂ
ਸੂਚਨਾ ਮੁਤਾਬਕ ਅਜੈਬ ਸਿੰਘ ਜਦੋਂ ਰੋਜ਼ ਦੀ ਤਰ੍ਹਾਂ ਸੈਰ ਕਰ ਰਿਹਾ ਸੀ ਤਾਂ ਇਸੇ ਦੌਰਾਨ ਉਸ ਦੇ ਭਰਾ ਅਮਰਜੀਤ ਸਿੰਘ ਨੇ ਆਪਣੇ ਭਰਾ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਅਤੇ ਇਸ ਤੋਂ ਬਾਅਦ ਅਮਰਜੀਤ ਸਿੰਘ ਨੇ ਅਜੈਬ ਸਿੰਘ ਦੇ ਘਰ ਜਾ ਕੇ ਆਪਣੀ ਭਰਜਾਈ ਕਮਲ ਕੌਰ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਇਥੇ ਹੀ ਬਸ ਨਹੀਂ ਆਪਣੇ ਭਰਾ ਅਤੇ ਭਾਬੀ ਦੀ ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਨੇ ਖ਼ੁਦ ਪੁਲਿਸ ਥਾਣਾ ਕਾਹਨੂੰਵਾਨ ਜਾ ਕੇ ਆਪਣੇ-ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ । ਪੁਲਸ ਨੇ ਮਾਮਲਾ ਦਰਜ (Case registered) ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।




