ਚੰਡੀਗੜ੍ਹ, 29 ਅਪ੍ਰੈਲ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿਚ ਮਰਦਮਸ਼ੁਮਾਰੀ 2027 ਦੀ ਪ੍ਰਕਿਰਿਆ ਦੀ ਆਧਿਕਾਰਿਕ ਸ਼ੁਰੂਆਤ ਕੀਤੀ ਗਈ ਹੈ ।
ਕਿਸ ਤਰ੍ਹਾਂ ਤੋਂ ਕੀਤੀ ਗਈ ਹੈ ਇਹ ਸ਼ੁਰੂਆਤ
ਮਿਲੀ ਜਾਣਕਾਰੀ ਅਨੁਾਰ ਪੰਜਾਬ ਵਿਚ ਮਰਦਮਸ਼ੁਮਾਰੀ 2027 (Census 2027) ਦੀ ਪ੍ਰਕਿਰਿਆ ਦੀ ਆਧਿਕਾਰਿਕ ਸ਼ੁਰੂਆਤ ਜੋ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਲੋਂ ਲੰਘੇ ਦਿਨੀਂ ਮੰਗਲਵਾਰ ਨੂੰ ਕੀਤੀ ਗਈ ਹੈ ਉਹ ਆਪਣੇ ਪੁਸ਼ਤੈਨੀ ਪਿੰਡ ਸਤੋਜ ਤੋਂ ਪਹਿਲੇ ਪੜਾਅ `ਮਕਾਨ ਸੂਚੀਕਰਨ ਅਤੇ ਗਣਨਾ` ਕੀਤੀ ਗਈ ਹੈ । ਇਸ ਦੌਰਾਨ ਉਨ੍ਹਾਂ ਨੇ ਆਨ-ਲਾਈਨ ਪੋਰਟਲ ਰਾਹੀਂ ਆਪਣੀ ਸੈਲਫ ਐਨਯੂਮੇਰੇਸ਼ਨ ਪੂਰੀ ਕਰਕੇ ਡਿਜੀਟਲ ਭਾਈਵਾਲੀ ਨੂੰ ਵਧਾਉਣ ਦਾ ਸੁਨੇਹਾ ਦਿੱਤਾ ।
ਕੀ ਆਖਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ
ਮੁੱਖ ਮੰਤਰੀ ਨੇ ਕਿਹਾ ਕਿ ਸਹੀ ਅਤੇ ਸਮੇਂ ‘ਤੇ ਇਕੱਠਾ ਕੀਤਾ ਗਿਆ ਮਰਦਮਸ਼ੁਮਾਰੀ ਡੈਟਾ ਸੂਬੇ ਦੀ ਯੋਜਨਾ ਬਣਾਉਣ ਅਤੇ ਨੀਤੀਗਤ ਫੈਸਲਿਆਂ ਦੀ ਰੀੜ੍ਹ ਹੁੰਦੀ ਹੈ । ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ਵਿਚ ਸਰਗਰਮ ਹਿੱਸਾ ਲੈਣ ਅਤੇ ਡਿਜੀਟਲ ਮਾਧਿਅਮ ਦਾ ਵੱਧ ਤੋਂ ਵੱਧ ਉਪਯੋਗ ਕਰਨ । ਉਨ੍ਹਾਂ ਨੇ ਦੱਸਿਆ ਕਿ 30 ਅਪ੍ਰੈਲ ਤੋਂ 14 ਮਈ 2026 ਤੱਕ ਨਾਗਰਿਕ ਆਪਣੇ ਆਪ ਆਨ-ਲਾਈਨ ਜਾਣਕਾਰੀ ਭਰ ਸਕਦੇ ਹਨ ।
ਲੋਕਾਂ ਨੂੰ ਮਿਲੇਗੀ ਸਮਾਜਿਕ ਅਤੇ ਆਰਥਿਕ ਜਾਣਕਾਰੀ ਦਰਜ ਕਰਨ ਦੀ ਸਹੂਲਤ
ਮੁੱਖ ਮੰਤਰੀ ਪੰਜਾਬ (Chief Minister Punjab) ਨੇ ਕਿਹਾ ਕਿ ਇਸ ਪਹਿਲ ਦੇ ਤਹਿਤ ਲੋਕਾਂ ਨੂੰ ਆਪਣੀ ਸਮਾਜਿਕ ਅਤੇ ਆਰਥਿਕ ਜਾਣਕਾਰੀ ਪੋਰਟਲ `ਤੇ ਦਰਜ ਕਰਨ ਦੀ ਸਹੂਲਤ ਮਿਲੇਗੀ, ਜਿਸ ਨਾਲ ਪਾਰਦਰਸ਼ਤਾ ਅਤੇ ਡੈਟਾ ਦੀ ਸ਼ੁੱਧਤਾ ਵਧੇਗੀ । ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਰਵਇਤੀ ਪ੍ਰਕਿਰਿਆ ‘ਤੇ ਨਿਰਭਰਤਾ ਘਟੇਗੀ ਅਤੇ ਤੇਜ਼ੀ ਨਾਲ ਡੈਟਾ ਇਕੱਠਾ ਕਰਨ ਦੀ ਸੰਭਾਵਨਾ ਬਣੇਗੀ । ਉਨ੍ਹਾਂ ਨੇ ਦੱਸਿਆ ਕਿ ਜਨਗਣਨਾ ਦੇ ਪਹਿਲੇ ਪੜਾਅ ਵਿਚ 15 ਮਈ ਤੋਂ 13 ਜੂਨ 2026 ਤੱਕ ਘਰ-ਘਰ ਸਰਵੇਖਣ ਕੀਤਾ ਜਾਵੇਗਾ । ਇਸ ਦੌਰਾਨ ਹਰ ਮਕਾਨ ਨਾਲ ਜੁੜੇ ਸਥਿਤੀ, ਸੁਵਿਧਾਵਾਂ ਅਤੇ ਜਾਇਦਾਦ ਨਾਲ ਸਬੰਧਤ 33 ਸਵਾਲ ਪੁੱਛੇ ਜਾਣਗੇ, ਤਾਂ ਜੋ ਕੋਈ ਵੀ ਪਰਿਵਾਰ ਰਹਿ ਨਾ ਜਾਵੇ ।
ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਦਿੱਤਾ ਗਿਆ ਅਧਿਕਾਰੀਆਂ ਵਲੋਂ ਭਰਪੂਰ ਸਹਿਯੋਗ
ਇਸ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਤਕਨੀਕੀ ਸਹਿਯੋਗ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਡਿਜੀਟਲ ਪਲੇਟਫਾਰਮ ਰਾਹੀਂ ਸ਼ਹਿਰੀ ਅਤੇ ਪਿੰਡ ਦੋਹਾਂ ਖੇਤਰਾਂ ਵਿਚ ਵਿਸ਼ਾਲ ਕਵਰੇਜ ਯਕੀਨੀ ਬਣਾਇਆ ਜਾਵੇਗਾ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਰਦਮਸ਼ੁਮਾਰੀ ਸਿਰਫ ਅੰਕੜਿਆਂ ਦਾ ਇਕੱਠਾ ਕਰਨ ਦੀ ਪ੍ਰਕਿਰਿਆ ਨਹੀਂ, ਬਲਕਿ ਰਾਜ ਦੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨ ਦਾ ਆਧਾਰ ਹੈ । ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਭਾਈਵਾਲੀ ਨਾਲ ਹੀ ਇਹ ਮੁਹਿੰਮ ਸਫਲ ਹੋਵੇਗੀ ਅਤੇ ਇਸ ਨਾਲ ਵਿਕਾਸ ਯੋਜਨਾਵਾਂ ਨੂੰ ਸਹੀ ਦਿਸ਼ਾ ਮਿਲ ਸਕੇਗੀ ।




