ਮੁਰਾਦਾਬਾਦ, 22 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮੁਰਾਦਾਬਾਦ ਵਿਖੇ ਦੋ ਵਿਅਕਤੀਆਂ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।
ਕੌਣ ਹਨ ਦੋਵੇੇਂ ਜਣੇ
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜਿਲੇ (Moradabad District) ‘ਚ ਜਾਇਦਾਦ ਅਤੇ ਬਕਾਇਆ ਭੁਗਤਾਨ ਦੇ ਵਿਵਾਦ ‘ਚ ਇਕ ਜੋੜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ । ਪੁਲਸ ਅਨੁਸਾਰ ਸਿਵਲ ਲਾਈਨਜ਼ ਥਾਣਾ ਖੇਤਰ ‘ਚ ਸੋਮਵਾਰ ਰਾਤ ਇਹ ਘਟਨਾ ਵਾਪਰੀ । ਮ੍ਰਿਤਕਾਂ ਦੀ ਪਛਾਣ 30 ਸਾਲਾ ਰਾਜਾ ਅਤੇ ਉਸ ਦੀ ਪਤਨੀ ਫਰਾਹ (26) ਦੇ ਰੂਪ ‘ਚ ਹੋਈ ਹੈ ।
ਪੁਲਸ ਨੇ ਮੁੱਖ ਮੁਲਜਮ ਨੂੰ ਪਕੜ ਕੇ ਬਾਕੀਆਂ ਦੀ ਭਾਲ ਕੀਤੀ ਸ਼ੁਰੂ
ਦੱਸਿਆ ਗਿਆ ਹੈ ਕਿ ਹਮਲਾਵਰ ਜ਼ਬਰਦਸਤੀ ਘਰ ‘ਚ ਵੜ ਗਏ ਅਤੇ ਰਾਜਾ ‘ਤੇ ਹਮਲਾ ਕਰ ਦਿੱਤਾ । ਪਤਨੀ ਫਰਾਹ ਬਚਾਉਣ ਪਹੁੰਚੀ ਤਾਂ ਉਸ ਨੂੰ ਵੀ ਚਾਕੂ ਮਾਰ ਦਿੱਤਾ ਗਿਆ । ਦੋਵਾਂ ਦੀ ਹਸਪਤਾਲ ‘ਚ ਮੌਤ ਹੋ ਗਈ । ਸ਼ੁਰੂਆਤੀ ਜਾਂਚ ‘ਚ 24 ਹਜ਼ਾਰ ਰੁਪਏ ਦੇ ਬਕਾਇਆ ਭੁਗਤਾਨ ਅਤੇ ਮਕਾਨ ਦੀ ਰਜਿਸਟਰੀ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ । ਪੁਲਸ ਨੇ ਮੁੱਖ ਮੁਲਜ਼ਮ ਨੂੰ ਹਿਰਾਸਤ ‘ਚ ਲੈ ਕੇ ਹੋਰ ਮੁਲਜ਼ਮਾਂ ਦੀ ਭਾਲ ਆਰੰਭ ਕਰ ਦਿੱਤੀ ਹੈ ।




