Arrest

ਕੈਨੇਡਾ ਵਿਖੇ ਜਬਰਨ ਵਸੂਲੀ ਮਾਮਲੇ ਵਿਚ ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ

ਓਟਾਵਾ, 27 ਮਈ 2026 : ਕੈਨੇਡਾ (Canada) ਵਿਖੇ ਪੀਲ ਪੁਲਸ ਵਲੋਂ 17 ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੈ ਭਾਰਤੀ ਮੂਲ (Indian origin) ਦੇ ਹਨ ਤੇ ਇਹ ਜਬਰਨ ਵਸੂਲੀ (Extortion) ਵਰਗੇ ਅਪਰਾਧਾਂ ਵਿਚ ਸ਼ਾਮਲ ਹਨ ।

ਕੌਣ ਹਨ ਇਹ ਪਕੜੇ ਗਏ ਭਾਰਤੀ ਮੂਲ ਦੇ 17 ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਜੋ ਪੀਲ ਪੁਲਸ (Peel Police) ਵਲੋਂ ਜਬਰਨ ਵਸੂਲੀ ਅਤੇ ਸੰਗਠਤ ਅਪਰਾਧਾਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ ਤੇ ਇਲ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਇਕਬਾਲ ਸਿੰਘ ਭਾਗੜੀਆ, ਅਕਾਸ਼ਦੀਪ ਸਿੰਘ, ਰਵਿੰਦਰ ਸਿੰਘ, ਜਸ਼ਨਬੀਰ ਸਿੰਘ, ਦਿਲਾਵਰਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਭਦੀਪ ਸੋਹਲ, ਪ੍ਰਤਾਪਬੀਰ ਘੁਮਾਣ, ਅਜੈਦੀਪ ਸਿੰਘ, ਨਵਰੂਪ ਸਿੰਘ, ਰਾਜਨ ਸਿੰਘ, ਅੰਮ੍ਰਿਤਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਨੀਤ ਗੁਨੀਤ, ਸੁਖਵਿੰਦਰ ਸਿੰਘ, ਮੋਹਿੰਦਰ ਸਿੰਘ ਅਤੇ ਗੌਤਮ ਸ਼ਾਮਲ ਹਨ ।

ਕੈਨੇਡਾ ਵਿਚ ਕਿਥੇ ਕਿਥੇ ਫੈਲਿਆ ਹੋਇਆ ਸੀ ਨੈਟਵਰਕ

ਉਕਤ ਪਕੜੇ ਗਏ ਭਾਰਤੀ ਮੂਲ ਦੇ ਵਿਅਕਤੀਆਂ ਦਾ ਨੈੱਟਵਰਕ ਮੁੱਖ ਤੌਰ ਉਤੇ ਬਰੈਂਪਟਨ, ਮਿਸੀਸਾਗਾ, ਕੈਲੇਡਨ, ਅਤੇ ਬ੍ਰਿਟਿਸ਼ ਕੋਲੰਬੀਆ ਸਮੇਤ ਕੈਲੀਫੋਰਨੀਆ ਤਕ ਫੈਲਿਆ ਹੋਇਆ ਸੀ । ਪੀਲ ਰੀਜਨਲ ਪੁਲਸ ਦੇ ਮੁਖੀ ਨਿਸ਼ਾਨ ਦੁਰਈੱਪਾ ਨੇ ਇਸ ਮਾਮਲੇ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਸ ਕਾਰਵਾਈ ਨੇ ਖਾਸ ਕਰ ਕੇ ਦਖਣੀ ਏਸ਼ੀਆਈ ਭਾਈਚਾਰੇ ਵਿਚ ਡਰ ਅਤੇ ਨੁਕਸਾਨ ਪਹੁੰਚਾਇਆ ਹੈ ਅਤੇ ਅਸੀਂ ਇਨ੍ਹਾਂ ਅਪਰਾਧਾਂ ਨੂੰ ਰੋਕਣ ਅਤੇ ਅਪਣੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ।

ਕੀ ਕੀ ਬਰਾਮਦ ਕੀਤਾ ਗਿਆ ਹੈ ਪੁਲਸ ਵਲੋਂ ਪਕੜੇ ਗਏ ਵਿਅਕਤੀਆਂ ਤੋਂ

ਇਹ ਗ੍ਰਿਫ਼ਤਾਰੀਆਂ (Arrests) ਅਪ੍ਰੈਲ 2026 ਵਿਚ ਕੈਨੇਡੀਅਨ ਪੁਲਿਸ, ਸੁਰੱਖਿਆ ਏਜੰਸੀਆਂ ਅਤੇ ਅਮਰੀਕਾ ਦੀ ਐਫ.ਬੀ.ਆਈ. ਵਲੋਂ ਦਸੰਬਰ 2025 ਵਿਚ ਸ਼ੁਰੂ ਕੀਤੀ ਗਈ ਇਕ ਸਾਂਝੀ ਜਾਂਚ ਤੋਂ ਬਾਅਦ ਹੋਈਆਂ ਹਨ। ਮੁਲਜ਼ਮਾਂ ਦਾ ਸਬੰਧ ਲਗਭਗ 24 ਅਪਰਾਧਕ ਘਟਨਾਵਾਂ ਨਾਲ ਹੈ । ਪੁਲਸ ਨੇ ਛੇ ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਜਾਅਲੀ ਆਈ.ਡੀ. ਕਾਰਡ ਵੀ ਬਰਾਮਦ ਕੀਤੇ ਹਨ। ਫੜੇ ਗਏ ਛੇ ਵਿਅਕਤੀਆਂ ਨੂੰ ਕੇਸ ਖ਼ਤਮ ਹੋਣ ਤੋਂ ਬਾਅਦ ਕੈਨੇਡਾ ’ਚੋਂ ਦੇਸ਼ ਨਿਕਾਲਾ ਵੀ ਕੀਤਾ ਜਾ ਸਕਦਾ ਹੈ ।

Leave a Comment

Your email address will not be published. Required fields are marked *

Scroll to Top