NEET

ਐਨ. ਟੀ. ਏ. ਨੇ ਕੀਤਾ ਨੀਟ (ਯੂ. ਜੀ.) ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ

ਨਵੀਂ ਦਿੱਲੀ, 15 ਮਈ 2026 : ਹਾਲ ਹੀ ਵਿਚ ਨੀਟ (ਯੂ. ਜੀ.) ਪ੍ਰੀਖਿਆ (NEET (UG) Exam) ਜੋ ਕਿ ਲੈਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਰੱਦ ਕਰ ਦਿੱਤੀ ਗਈ ਸੀ ਦੀ ਨਵੀਂ ਤਰੀਕਾ ਦਾ ਐਲਾਨ ਕੀਤਾ ਗਿਆ ਹੈ ।

ਕਿਹੜੀ ਨਵੀਂ ਤਰੀਕ ਗਈ ਹੈ ਐਲਾਨੀ

ਮਿਲੀ ਜਾਣਕਾਰੀ ਨੀਟ (ਯੂ. ਜੀ.) ਪ੍ਰੀਖਿਆ ਜੋ ਕਿ ਨੈਸ਼ਨਲ ਟੈਸਟਿੰਗ ਏਜੰਸੀ (National Testing Agency) ਵਲੋਂ ਰੱਦ ਕਰ ਦਿੱਤੀ ਗਈ ਸੀ ਨੂੰ ਏਜੰਸੀ ਨੇ ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਮੁੜ ਲੈਣ ਦਾ ਐਲਾਨ ਕਰਦਿਆਂ ਨਵੀਂ ਤਰੀਕ 21 ਜੂਨ ਤੈਅ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਪਹਿਲਾਂ ਲਈ ਗਈ ਇਹ ਪ੍ਰੀਖਿਆ 3 ਮਈ ਨੂੰ ਹੋਈ ਸੀ, ਜਿਸ ਵਿੱਚ 22.79 ਲੱਖ ਵਿਦਿਆਰਥੀ ਬੈਠੇ ਸਨ । ਨੈਸ਼ਨਲ ਟੈਸਟਿੰਗ ਏਜੰਸੀ ਨੇ ਪੇਪਰ ਲੀਕ (Paper leak) ਦੇ ਦੋਸ਼ਾਂ ਕਾਰਨ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ ।

ਕੀ ਰਾਹਤ ਪ੍ਰਦਾਨ ਕੀਤੀ ਗਈ ਹੈ ਵਿਦਿਆਰਥੀਆਂ ਨੂੰ

ਸੂਚਨਾ ਮੁਤਾਬਕ ਨਵੀਆਂ ਪ੍ਰੀਖਿਆ ਤਰੀਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਹ ਰਾਹਤ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਪ੍ਰੀਖਿਆ ਲਈ ਦੁਬਾਰਾ ਅਰਜ਼ੀ ਨਹੀਂ ਦੇਣੀ ਪਵੇਗੀ । ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਦੇਣੀ ਪਵੇਗੀ । ਪਹਿਲਾਂ ਜਮ੍ਹਾਂ ਕਰਵਾਈਆਂ ਗਈਆਂ ਫੀਸਾਂ ਵਾਪਸ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਨਹੀਂ ਬਦਲੇ ਜਾਣਗੇ ।

ਐਡਮਿਟ ਕਾਰਡ ਜਾਰੀ ਕਰਨ ਦਾ ਸਮਾਂ ਜਲਦੀ ਕੀਤਾ ਜਾਵੇਗਾ ਜਾਰੀ

ਐਨ. ਟੀ. ਏ. ਐਕਸ ਪੋਸਟ ਦੇ ਅਨੁਸਾਰ ਨਵੇਂ ਐਡਮਿਟ ਕਾਰਡ ਜਾਰੀ ਕਰਨ ਦਾ ਸਮਾਂ-ਸਾਰਣੀ ਜਲਦੀ ਹੀ ਜਾਰੀ ਕੀਤੀ ਜਾਵੇਗੀ । ਪੇਪਰ ਲੀਕ ਦੇ ਸਬੰਧ ਵਿੱਚ ਵੀਰਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਘਰ ਇੱਕ ਉੱਚ ਪੱਧਰੀ ਮੀਟਿੰਗ ਹੋਈ । 2026 ਪ੍ਰੀਖਿਆ ਰੱਦ ਹੋਣ ਤੋਂ ਦੋ ਦਿਨ ਬਾਅਦ ਹੋਈ ਇਸ ਮੀਟਿੰਗ ਵਿੱਚ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਸੰਭਾਵਨਾ ‘ਤੇ ਚਰਚਾ ਕੀਤੀ ਗਈ । ਪ੍ਰਧਾਨ ਅੱਜ ਪੂਰੇ ਮਾਮਲੇ ‘ਤੇ ਪ੍ਰੈਸ ਕਾਨਫਰੰਸ ਕਰਨਗੇ ।

Leave a Comment

Your email address will not be published. Required fields are marked *

Scroll to Top