Anmoldeep

ਭੇਦਭਰੇ ਹਾਲਾਤਾਂ ਵਿਚ ਹੋਈ ਕੈਨੇਡਾ ਵਿਚ ਪੰਜਾਬੀ ਮੂਲ ਦੀ ਲੜਕੀ ਦੀ ਮੌਤ

ਕੈਨੇਡਾ, 24 ਅਪ੍ਰੈਲ 2026 : ਕੈਨੇਡਾ (Canada) ਵਿਖੇ ਇਕ ਪੰਜਾਬੀ ਮੂਲ ਦੀ ਇਕ ਲੜਕੀ ਦੀ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਜੋ ਕੈਨੇਡਾ ਵਿਖੇ ਇਕ ਪੰਜਾਬੀ ਮੂਲ ਦੀ ਲੜਕੀ ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਗਈ ਹੈ ਦੀ ਪਛਾਣ ਅਨਮੋਲਦੀਪ ਕੌਰ ਵਜੋਂ ਹੋਈ ਹੈ ਤੇ ਉਹ 24 ਸਾਲਾਂ ਦੀ ਹੈ । ਜਾਣਕਾਰੀ ਮੁਤਾਬਕ ਅਨਮੋਲਦੀਪ ਕੌਰ (Anmoldeep Kaur) ਓਨਟਾਰੀਓ ਦੇ ਬੈਰੀ ਇਲਾਕੇ ਵਿਚ ਰਹਿੰਦੀ ਸੀ ਤੇ ਪਾਰਕ ਦੇ ਬੈਂਚ ‘ਤੇ ਮਰੀ ਹੋਈ ਪਾਈ ਗਈ । ਅਨਮੋਲਦੀਪ 5 ਸਾਲ ਪਹਿਲਾਂ ਵਿਦੇਸ਼ ਗਈ ਸੀ ਤੇ ਲੁਧਿਆਣਾ ਦੇ ਪਿੰਡ ਮਾਣੂਕੇ ਨਾਲ ਸਬੰਧਤ ਸੀ ।

ਕੀ ਦੱਸਿਆ ਲੜਕੀ ਦੇ ਪਿਤਾ ਨੇ

ਮ੍ਰਿਤਕ ਲੜਕੀ ਅਨਮੋਲਦੀਪ ਕੌਰ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ 2021 ਵਿਚ ਉਨ੍ਹਾਂ ਦੀ ਲੜਕੀ ਕੈਨੇਡਾ ਗਈ ਸੀ ਜੋ ਉਥੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਸੀ । ਉਸ ਨੇ ਪੀ. ਆਰ. ਲਈ ਫਾਈਲ ਵੀ ਲਗਾਈ ਹੋਈ ਸੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਾਰਕ ਦੇ ਬੈਂਚ `ਤੇ ਬੈਠੀ ਸੀ ਜਿੱਥੇ ਉਸ ਨੂੰ ਮ੍ਰਿਤਕ ਹਾਲਤ ਵਿਚ ਪਾਇਆ ਗਿਆ । ਉਨ੍ਹਾਂ ਕਿਹਾ ਕਿ ਲੜਕੀ ਦੇ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੈਨੇਡਾ ਪੁਲਸ ਕਾਰਵਾਈ ਕਰ ਰਹੀ ਹੈ । ਲੜਕੀ ਦੀ ਦੇਹ ਲਿਆਉਣ ਲਈ ਉਨ੍ਹਾਂ ਦੇ ਜੱਦੀ ਪਿੰਡ ਮਾਣੂਕੇ ਦੀ ਸੰਸਥਾ ਕੈਨੇਡਾ ਵਿਖੇ ਯਤਨ ਕਰ ਰਹੀ ਹੈ ।

Leave a Comment

Your email address will not be published. Required fields are marked *

Scroll to Top