Gurmeet

ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪੈਰੋਲ

ਹਰਿਆਣਾ, 26 ਮਈ 2026 : ਹਰਿਆਣਾ (Haryana) ਦੇ ਪ੍ਰਸਿੱਧ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ 21 ਦਿਨਾਂ ਦੀ ਪੈਰੋਲ (Parole) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੀ ਜੇਲ ਤੋਂ ਰਿਹਾਅ ਹੇਵੇਗਾ ਡੇਰਾ ਮੁਖੀ

ਮਿਲੀ ਜਾਣਕਾਰੀ ਅਨੁਸਾਰ ਸਿਰਸਾ ਡੇਰਾ ਮੁਖੀ (Sirsa Dera chief) ਗੁਰਮੀਤ ਰਾਮ ਰਹੀਮ ਜੋ ਕਿ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਇੱਕ ਪੱਤਰਕਾਰ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ । ਇਹ 30 ਦਿਨਾਂ ਲਈ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆਉਣ ਦਾ ਉਸਦਾ 16ਵਾਂ ਮੌਕਾ ਹੋਵੇਗਾ ।

ਮੰਗਲਵਾਰ ਸਵੇਰੇ ਰਾਮ ਰਹੀਮ (Ram Rahim) ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ ਅਤੇ ਉਹ ਸਵੇਰੇ 10 ਤੋਂ ਸਵਾ 10 ਵਜੇ ਦੇ ਵਿਚਕਾਰ ਇੱਕ ਕਾਫਲੇ ਨਾਲ ਸਿਰਸਾ ਡੇਰਾ ਪਹੁੰਚੇਗਾ । ਜੇਲ੍ਹ ਪ੍ਰਸ਼ਾਸਨ ਨੇ ਸੁਨਾਰੀਆ ਜੇਲ੍ਹ ਦੇ ਬਾਹਰ ਪੁਲਸ ਤਾਇਨਾਤ ਕਰ ਦਿੱਤੀ ਹੈ।

ਕਦੋਂ ਦਿੱਤੀ ਗਈ ਸੀ ਪਹਿਲੀ ਪੈਰੋਲ

ਗੁਰਮੀਤ ਰਾਮ ਰਹੀਮ ਜਿਸਦੇ ਪੈਰੋਲ ਤੇ ਬਾਹਰ ਆਉਣ ਦਾ ਪਤਾ ਚਲਦਿਆਂ ਹੀ ਡੇਰਾ ਸਿਰਸਾ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਸ਼ਰਧਾਲੂ ਅਤੇ ਡੇਰਾ ਪੈਰੋਕਾਰ ਤਿਆਰੀ ਵਿੱਚ ਰੁੱਝੇ ਹੋਏ ਹਨ । ਇਹ ਇਸ ਸਾਲ ਉਸਦੀ ਦੂਜੀ ਪੈਰੋਲ ਹੈ । ਉਸਨੂੰ ਪਹਿਲਾਂ ਜਨਵਰੀ ਵਿੱਚ ਪੈਰੋਲ ਦਿੱਤੀ ਗਈ ਸੀ । ਸਿਰਸਾ ਵਿੱਚ ਪੁਲਸ ਪ੍ਰਸ਼ਾਸਨ ਨੂੰ ਵੀ ਅਲਰਟ `ਤੇ ਰੱਖਿਆ ਗਿਆ ਹੈ । ਹਾਲਾਂਕਿ ਜਦੋਂ ਡੇਰਾ ਕਮੇਟੀ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ।

 

Leave a Comment

Your email address will not be published. Required fields are marked *

Scroll to Top