Incident

ਡੂੰਘੀ ਖੱਡ ਵਿਚ ਕਾਰ ਡਿੱਗਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ

ਉਤਰਾਖੰਡ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਰੁਦਰਪ੍ਰਯਾਗ ਵਿਖੇ ਇਕ ਕਾਰ ਦੇ ਡੂੰਘੀ ਖੱਡ (Deep pit) ਵਿਚ ਡਿੱਗ ਜਾਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਜੋ ਇਕ ਕਾਰ ਕੰਟਰੋਲ ਗੁਆ ਬੈਠਣ ਕਾਰਨ 250 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ ਹੈ ਦੇ ਵਿਚ ਸਵਾਰ ਤਿੰਨੋਂ ਦੋਸਤਾਂ ਦੀ ਮੌਤ (Death) ਹੋ ਗਈ ਹੈ । ਜਿਨ੍ਹਾਂ ਦੀ ਮੌਤ ਹੋ ਗਈ ਹੈ ਵਿਚ ਨਵੀਨ ਸਿੰਘ (30) ਪੁੱਤਰ ਸੁਰੇਂਦਰ ਸਿੰਘ ਵਾਸੀ ਔਰਿੰਗ, ਅਮਿਤ ਸਿੰਘ (35) ਪੁੱਤਰ ਆਨੰਦ ਸਿੰਘ ਵਾਸੀ ਸੁਰਸਾਲ ਅਤੇ ਅੰਸ਼ੁਲ (28) ਪੁੱਤਰ ਧਨਪਾਲ ਵਾਸੀ ਸੁਰਸਾਲ ਵਜੋਂ ਹੋਈ ਹੈ ।

ਕਦੋਂ ਵਪਾਰਿਆ ਹਾਦਸਾ

ਜਾਣਕਾਰੀ ਮੁਤਾਬਕ ਉਕਤ ਹਾਦਸਾ (Accident) ਬੀਤੀ ਸ਼ਾਮ 4 ਵਜੇ ਦੇ ਕਰੀਬ ਕੇਦਾਰਨਾਥ ਹਾਈਵੇ ਦੇ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਤਿੰਨੋ ਨੌਜਵਾਨ ਜੋ ਕਿ ਸਥਾਨਕ ਨਿਵਾਸੀ ਦੱਸੇ ਜਾ ਰਹੇ ਹਨ ਕਾਰ ਵਿਚ ਭੀਰੋ ਤੋਂ ਔਰਿੰਗ ਜਾ ਰਹੇ ਸੀ । ਸਥਾਨਕ ਨਿਵਾਸੀ ਹੋਣ ਕਾਰਨ ਨੌਜਵਾਨਾਂ ਦੇ ਰਾਤ ਤੱਕ ਘਰ ਨਾ ਪਹੁੰਚਣ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਨੇ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ ਤੇ ਲੋਕੇਸਨ ਮੁਤਾਬਕ ਜਾ ਕੇ ਦੇਖਿਆ ਤਾਂ ਕਾਰ ਦੇ ਖੱਡ ਵਿਚ ਡਿੱਗਣ (Falling into a ditch) ਦਾ ਪਤਾ ਚੱਲਿਆ ।

ਪੁਲਸ ਤੇ ਐਸ. ਡੀ. ਆਰ. ਐਫ. ਟੀਮਾਂ ਦੀ ਮਦਦ ਨਾਲ ਕਾਰ ਤੇ ਲਾਸ਼ਾਂ ਕੱਢੀਆਂ

ਉਕਤ ਵਾਪਰੇ ਹਾਦਸੇ ਦਾ ਪਤਾ ਚਲਦਿਆਂ ਹੀ ਤੁਰੰਤ ਸਬੰਧਤ ਪੁਲਸ ਸਟੇਸ਼ਨ ਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਬੁਲਾ ਕੇ ਕਾਰ ਤੇ ਲਾਸ਼ਾਂ ਨੂੰ ਖੱਡ ਵਿਚੋਂ ਭਾਰੀ ਮੁਸ਼ੱਕਤ ਤੋਂ ਬਾਅਦ ਕੱਢਿਆ ਗਿਆ । ਜਿਸ ਵਿਚੋਂ ਦੋ ਦੀਆਂ ਲਾਸ਼ਾਂ ਤਾਂ ਮਿਲ ਚੁੱਕੀਆਂ ਹਨ ਪਰ ਤੀਸਰੇ ਦੀ ਭਾਲ ਜਾਰੀ ਹੈ ।

Leave a Comment

Your email address will not be published. Required fields are marked *

Scroll to Top